ਨਿਊਜ਼ ਪੰਜਾਬ
23 ਅਗਸਤ,2026
ਫੂਡ ਸੇਫਟੀ ਰੈਗੂਲੇਟਰ FSSAI ਨੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਬਾਰੇ ਗੁੰਮਰਾਹਕੁੰਨ ਦਾਅਵੇ, ਝੂਠੀ ਜਾਣਕਾਰੀ ਅਤੇ ਲੇਬਲਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਰੈਗੂਲੇਟਰ ਵੱਲੋਂ ਹਾਲ ਹੀ ਦੇ ਮਹੀਨਿਆਂ ਵਿੱਚ 150 ਤੋਂ ਵੱਧ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ Nestlé India, PepsiCo, Coca-Cola, Mondelez, Ferrero, Danone, Red Bull ਅਤੇ Monster Energy ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ਇਸ ਤੋਂ ਇਲਾਵਾ Amazon ਅਤੇ Flipkart ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ, ਜਦਕਿ ਇੱਕ Amazon ਵੇਅਰਹਾਊਸ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ।
ਰੈਸਟੋਰੈਂਟ ਅਤੇ ਫੂਡ ਸਰਵਿਸ ਸੈਕਟਰ ਵਿੱਚ KFC, McDonald’s, Pizza Hut, Domino’s ਅਤੇ Costa Coffee ਸਮੇਤ ਕਈ ਬ੍ਰਾਂਡਾਂ ਖ਼ਿਲਾਫ਼ ਵੀ ਕਾਰਵਾਈ ਹੋਈ ਹੈ। FSSAI ਮੁਤਾਬਕ ਕਈ ਕੰਪਨੀਆਂ ਨੇ ਨੋਟਿਸ ਮਿਲਣ ਤੋਂ ਬਾਅਦ ਆਪਣੀਆਂ ਗਲਤੀਆਂ ਵਿੱਚ ਸੁਧਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਰੈਗੂਲੇਟਰ ਦੀ ਇਸ ਸਖ਼ਤੀ ਨਾਲ ਸਪੱਸ਼ਟ ਹੈ ਕਿ ਭੋਜਨ ਉਤਪਾਦਾਂ ਦੇ ਲੇਬਲ, ਇਸ਼ਤਿਹਾਰਾਂ ਅਤੇ ਸਿਹਤ ਸਬੰਧੀ ਦਾਅਵਿਆਂ ਨੂੰ ਲੈ ਕੇ ਹੁਣ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
