ਨਵਾਂਸ਼ਹਿਰ ਜ਼ਿਲ੍ਹੇ ’ਚ ਅੱਜ ਚਾਰ ਕੋਵਿਡ-19 ਮਰੀਜ਼ਾਂ ਨੂੰ ਆਈਸੋਲੇਸ਼ਨ ਤੋਂ ‘ਘਰੇਲੂ ਇਕਾਂਤਵਾਸ’ ’ਚ ਭੇਜਿਆ ਗਿਆ – ਐਕਟਿਵ ਕੇਸਾਂ ਦੀ ਗਿਣਤੀ 12 ਤੋਂ 8 ਰਹੀ

ਜ਼ਿਲ੍ਹੇ ’ਚ ਅੱਜ ਚਾਰ ਕੋਵਿਡ-19 ਮਰੀਜ਼ਾਂ ਨੂੰ ਆਈਸੋਲੇਸ਼ਨ ਤੋਂ ‘ਘਰੇਲੂ ਇਕਾਂਤਵਾਸ’ ’ਚ ਭੇਜਿਆ ਗਿਆ

ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 12 ਤੋਂ 8 ਰਹੀ – ਕਲ੍ਹ ਸ਼ਾਮ ਆਈਆਂ ਰਿਪੋਰਟਾਂ ਵਿੱਚ 292 ਸੈਂਪਲ ਨੈਗੇਟਿਵ ਪਾਏ ਗਏ

ਨਿਊਜ਼ ਪੰਜਾਬ

ਨਵਾਂਸ਼ਹਿਰ, 24 ਜੂਨ-

ਜ਼ਿਲ੍ਹੇ ਵਿੱਚ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਕੋਵਿਡ-19 ਮਰੀਜ਼ਾਂ ਦੀ ਸ਼ਨਾਖ਼ਤ ਲਈ ਕੀਤੀ ਜਾ ਰਹੀ ਸੈਂਪਲਿੰਗ ਤਹਿਤ ਅੱਜ ਸ਼ਾਮ ਤੱਕ 191 ਸੈਂਪਲ ਲਏ ਗਏ।

ਜ਼ਿਲ੍ਹਾ ਐਪੀਡੋਮੋਲਿਜਸਟ ਡਾ. ਜਗਦੀਪ ਅਨੁਸਾਰ ਸੈਂਪਲਿੰਗ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਸਰਵੇਲੈਂਸ ਟੀਮਾਂ ਪਾਸੋਂ ਮਿਲਦੀ ਸੂਚਨਾ ਜਾਂ ਜ਼ਿਲ੍ਹਾ ਕੰਟਰੋਲ ਰੂਮ ‘ਤੇ ਆਉਂਦੀ ਸੂਚਨਾ ਦੇ ਆਧਾਰ ‘ਤੇ ਇਹ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਲ੍ਹ ਸ਼ਾਮ ਆਈਆਂ ਰਿਪੋਰਟਾਂ ਵਿੱਚ 292 ਸੈਂਪਲ ਨੈਗੇਟਿਵ ਪਾਏ ਗਏ ਸਨ।

ਐਸ ਐਮ ਓ ਨਵਾਂਸ਼ਹਿਰ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਕਲ੍ਹ ਸ਼ਹਿਰ ਦੇ ਵਿਕਾਸ ਨਗਰ ਵਿੱਚੋਂ ਇੱਕ ਬਿਹਾਰ ਤੋਂ ਪਰਤੇ ਬੱਸ ਚਾਲਕ ਦੀ ਰਿਪੋਰਟ ਪਾਜ਼ਿਟਿਵ ਆਉਣ ਬਾਅਦ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵਿਸ਼ੇਸ਼ ਸਰਵੇ ਮੁਹਿੰਮ ਚਲਾਈ ਗਈ ਅਤੇ ਲੋਕਾਂ ਨੂੰ ਕੋਵਿਡ-19 ਦੇ ਸੰਭਾਵੀ ਲੱਛਣਾਂ ਤੋਂ ਜਾਣੂ ਕਰਵਾਉਂਦੇ ਹੋਏ, ਅਜਿਹੇ ਲੱਛਣ ਉਘੜਨ ‘ਤੇ ਤੁਰੰਤ ਫ਼ਲੂ ਕਾਰਨਰ ਜਾਂ ਉਨ੍ਹਾਂ ਦੇ ਘਰ ਦੇ ਬਾਹਰ ਲਾਏ ਗਏ ਮਿਸ਼ਨ ਫ਼ਤਿਹ ਦੇ ਸਟਿੱਕਰਾਂ ‘ਤੇ ਦਰਜ ਕੰਟਰੋਲ ਰੂਮ ਨੰਬਰਾਂ 01823-227470 ਅਤੇ 227471 ‘ਤੇ ਸੰਪਰਕ ਕਰਨ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਹਸਪਤਾਲ ਨਵਾਂ ਸਹਿਰ ਦੀਆਂ ਟੀਮਾਂ ਵੱਲੋ ਮੀਂਹ ਵਿੱਚ ਵੀ 79 ਸੈਂਪਲ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਤੇ ਰਾਹੋਂ ਤੋਂ ਲਏ ਗਏ।

ਉਨ੍ਹਾਂ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਦੇ ਆਦੇਸ਼ਾਂ ‘ਤੇ ਘਰ-ਘਰ ਨਿਗਰਾਨੀ ਐਪ ਤਹਿਤ ਜਿੱਥੇ 30 ਸਾਲ ਤੋਂ ਉੱਪਰ ਦੇ ਲੋਕਾਂ ਦੀਆਂ ਪੁਰਾਣੀਆਂ ਬਿਮਾਰੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ, ਉੱਥੇ ਨਾਲ ਹੀ ਉਨ੍ਹਾਂ ਦੇ ਘਰਾਂ ਦੇ ਬਾਹਰ ਮਿਸ਼ਨ ਫ਼ਤਿਹ ਤਹਿਤ ਸਟਿੱਕਰ ਲਾ ਕੇ ਉਨ੍ਹਾਂ ਨੂੰ ਘਰ ਤੋਂ ਬਾਹਰ ਨਿਕਲਣ ਮੌਕੇ ਮੂੰਹ ‘ਤੇ ਮਾਸਕ, ਬਾਹਰ ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਆਪਣੇ ਹੱਥ ਵਾਰ-ਵਾਰ ਧੋਣ ਬਾਰੇ ਦੱਸਿਆ ਗਿਆ।

==========

ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 12 ਤੋਂ ਘਟ ਕੇ 8 ਰਹਿ ਗਈ ਹੈ

ਨਵਾਂਸ਼ਹਿਰ, 24 ਜੂਨ- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਚਾਰ ਕੋਵਿਡ-19 ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਤੋਂ ਘਰੇਲੂ ਇਕਾਂਤਵਾਸ ’ਚ ਭੇਜ ਦਿੱਤਾ ਗਿਆ, ਜਿਸ ਨਾਲ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 12 ਤੋਂ ਘਟ ਕੇ 8 ਰਹਿ ਗਈ ਹੈ।

ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕੋਵਿਡ ਕੇਅਰ ਸੈਂਟਰ ਤੋਂ ਐਸ ਐਮ ਓ ਇੰਚਾਰਜ ਡਾ. ਕਵਿਤਾ ਭਾਟੀਆ ਵੱਲੋਂ ਚਾਰ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਇਨ੍ਹਾਂ ਮਰੀਜ਼ਾਂ ’ਚ ਇੱਕ ਮਰੀਜ਼ ਰਟੈਂਡਾ, ਇੱਕ ਬੱਗੂਵਾਲ, ਇੱਕ ਬਘੌਰਾਂ ਅਤੇ ਇੱਕ ਜਾਡਲਾ ਨਾਲ ਸਬੰਧਤ ਹੈ।