ਤੀਜੇ ਬੱਚੇ ਦੇ ਜਨਮ ’ਤੇ ਵੀ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਤਾਮਿਲਨਾਡੂ ਸਰਕਾਰ ਦਾ ਵੱਡਾ ਐਲਾਨ

ਨਿਊਜ਼ ਪੰਜਾਬ

19 ਅਗਸਤ,2026

ਤਾਮਿਲਨਾਡੂ ਸਰਕਾਰ ਨੇ ਮਹਿਲਾ ਸਰਕਾਰੀ ਕਰਮਚਾਰੀਆਂ ਲਈ ਵੱਡਾ ਫੈਸਲਾ ਲੈਂਦਿਆਂ ਤੀਜੇ ਬੱਚੇ ਦੇ ਜਨਮ ’ਤੇ ਮਿਲਣ ਵਾਲੀ ਜਣੇਪਾ ਛੁੱਟੀ ਦੀ ਮਿਆਦ 12 ਹਫ਼ਤਿਆਂ ਤੋਂ ਵਧਾ ਕੇ 365 ਦਿਨ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪਹਿਲੇ ਦੋ ਬੱਚਿਆਂ ਲਈ ਹੀ ਇੱਕ ਸਾਲ ਦੀ ਜਣੇਪਾ ਛੁੱਟੀ ਦਾ ਪ੍ਰਬੰਧ ਸੀ, ਜਦਕਿ ਤੀਜੇ ਬੱਚੇ ਦੇ ਜਨਮ ’ਤੇ ਸਿਰਫ਼ 12 ਹਫ਼ਤਿਆਂ ਦੀ ਛੁੱਟੀ ਮਿਲਦੀ ਸੀ। ਹੁਣ ਤੀਜੇ ਬੱਚੇ ਲਈ ਵੀ ਮਹਿਲਾ ਕਰਮਚਾਰੀਆਂ ਨੂੰ ਪੂਰੇ ਇੱਕ ਸਾਲ ਦੀ ਛੁੱਟੀ ਮਿਲੇਗੀ। ਤਾਮਿਲਨਾਡੂ ਸਰਕਾਰ ਨੇ ਕਿਹਾ ਹੈ ਕਿ ਇਸ ਸਬੰਧੀ ਅਧਿਕਾਰਤ ਸਰਕਾਰੀ ਹੁਕਮ ਜਲਦ ਜਾਰੀ ਕੀਤਾ ਜਾਵੇਗਾ। ਸਰਕਾਰ ਦੇ ਇਸ ਫੈਸਲੇ ਨੂੰ ਮਹਿਲਾ ਕਰਮਚਾਰੀਆਂ ਅਤੇ ਪਰਿਵਾਰਕ ਭਲਾਈ ਨਾਲ ਜੁੜਿਆ ਅਹਿਮ ਕਦਮ ਮੰਨਿਆ ਜਾ ਰਿਹਾ ਹੈ।