ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਵਿਖੇ ਬੀਬੀ ਵੀਰੋ ਜੀ ਦੀ ਯਾਦ ਵਿੱਚ ਸਮਾਗਮ ਆਯੋਜਿਤ 

ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਅੱਜ ਸਿੱਖ ਪੰਥ ਦੀਆਂ ਮਹਾਨ ਗੁਰੂ ਮਾਤਾਵਾਂ ਤੇ ਸਤਿਕਾਰਿਤ ਇਸਤਰੀਆਂ ਦੇ ਜੀਵਨ ਸਬੰਧੀ ਵਿਸੇਸ਼ ਤੌਰ ਤੇ ਕਰਵਾਏ ਗਏ ਮਹੀਨਾਵਾਰੀ ਗੁਰਮਤਿ ਕਥਾ ਤੇ ਕੀਰਤਨ ਸਮਾਗਮ “ਗੁਰਮੁਖਿ ਸਖੀ ਸਹੇਲੀਆਂ”ਅੰਦਰ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਬੀਬੀਆਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਪੰਥ ਦੀ ਪ੍ਰਸਿੱਧ ਵਿਦਵਾਨ ਸ਼ਖਸੀਅਤ ਤੇ ਕਥਾ ਵਾਚਕ ਗਿਆਨੀ ਮਾਨ ਸਿੰਘ ਜੀ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਕਿਹਾ ਕਿ ਸਿੱਖ ਇਤਿਹਾਸ ਅੰਦਰ ਛੇਵੇਂ ਪਾਤਸ਼ਾਹ ਤੇ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦਾ ਆਪਣਾ ਇੱਕ ਵਿਸੇਸ਼ ਮੁਕਾਮ ਹੈ!

ਗਿਆਨੀ ਮਾਨ ਸਿੰਘ ਜੀ ਨੇ ਕਿਹਾ ਕਿ ਅੱਜ ਦੇ ਸਮੇਂ ਅੰਦਰ ਵੀ ਸਿੱਖ ਇਸਤਰੀਆਂ ਖਾਸ ਕਰਕੇ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਸਿੱਖੀ ਦੀ ਫੁੱਲਵਾੜੀ ਨੂੰ ਹੋਰ ਪ੍ਰਫੱਲਤ ਕਰਨ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਣ ਤਾਂ ਹੀ ਪੰਥ ਦੀ ਚੜ੍ਹਦੀਕਲਾ ਹੋ ਸਕੇਗੀ! ਇਸ ਦੌਰਾਨ ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਕੁਲਵਿੰਦਰ ਸਿੰਘ ਬੈਨੀਪਾਲ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਹੋਇਆ ਕਿਹਾ ਕਿ ਕਿਸੇ ਵੀ ਕੌਮ ਤੇ ਦੇਸ਼ ਦੀ ਤਰੱਕੀ ਦੇ ਪਿੱਛੇ ਇਸਤਰੀ ਜਾਤੀ ਦਾ ਅਹਿਮ ਯੋਗਦਾਨ ਰਿਹਾ ਹੈ, ਖਾਸ ਕਰਕੇ ਸਿੱਖ ਕੌਮ ਦੇ ਇਤਿਹਾਸ ਅੰਦਰ ਮਹਾਨ ਗੁਰੂ ਮਾਤਾਵਾਂ ਤੇ ਬੀਬੀਆਂ ਵੱਲੋ ਕੌਮ ਦੀ ਚੜ੍ਹਦੀਕਲਾ ਲਈ ਕੀਤੇ ਜਾ ਰਹੇ ਕਾਰਜ ਸਾਡੇ ਸਾਰਿਆਂ ਲਈ ਵੱਡੀ ਮਿਸਾਲ ਹਨ! ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਇਸਤਰੀ ਸਤਿਸੰਗ ਸਭਾਵਾਂ ਅਤੇ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਜੀ ਦੇ ਨਿੱਘੇ ਸਹਿਯੋਗ ਸਦਕਾ ਬੀਬੀ ਵੀਰੋ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਉਕਤ ਸਮਾਗਮ ਤਾਂ ਹੀ ਸਫਲਾ ਹੋ ਸਕਦਾ ਹੈ! ਜੇਕਰ ਮੌਜੂਦਾ ਸਮੇ ਦੀਆਂ ਸਿੱਖ ਇਸਤਰੀਆਂ ਬੀਬੀ ਵੀਰੋ ਜੀ ਦੇ ਜੀਵਨ ਤੋ ਪ੍ਰੇਣਾ ਲੈ ਕੇ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੁੜਨ!ਇਸ ਤੋ ਪਹਿਲਾਂ ਆਯੋਜਿਤ ਕੀਤੇ ਗਏ ਕਥਾ ਤੇ ਕੀਰਤਨ ਸਮਾਗਮ ਅੰਦਰ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ!

ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਗੁ.ਪ੍ਰਬੰਧਕ ਕਮੇਟੀ ਦੇ ਮੈਬਰਾਂ ਅਤੇ ਇਸਤਰੀ ਸਤਿਸੰਗ ਦੀਆਂ ਪ੍ਰਮੁੱਖ ਮੈਬਰਾਂ ਨੇ ਸਾਂਝੇ ਰੂਪ ਵਿੱਚ ਪੰਥ ਦੇ ਪ੍ਰਸਿੱਧ ਕਥਾ ਵਾਂਚਕ ਗਿਆਨੀ ਮਾਨ ਸਿੰਘ ਜੀ ਨੂੰ ਵਿਸੇਸ਼ ਤੌਰ ਤੇ ਸਨਮਾਨ ਚਿੰਨ੍ਹ ਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਜਸਪੀਲ ਜਸਪਾਲ ਕੌਰ ਮੁਖੀਜਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ ਅਤੇ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਉਹਨਾਂ ਦੀਆਂ ਸੇਵਾਵਾਂ ਦੀ ਭਰਪੂਰ ਸਲਾਗਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਨਾਲ ਜੁੜੇ ਰਹਿਣ ਲਈ ਸ਼ੁਬਕਾਮਨਾਮਾ ਦਿੱਤੀਆਂ ਅਤੇ ਇਸ ਸਮੇ ਉਨ੍ਹਾਂ ਦੇ ਨਾਲ ਮਾਤਾ ਕਰਤਾਰ ਕੌਰ (ਝਾਂਈ ਜੀ), ਬੀਬੀ ਦਵਿੰਦਰ ਕੌਰ, ਮਨਜੀਤ ਕੌਰ, ਕੁਲਜੀਤ ਕੌਰ, ਬੀਬੀ ਬਲਵਿੰਦਰ ਕੌਰ ਬੱਤਰਾ, ਅੰਮ੍ਰਿਤਪਾਲ ਕੌਰ,ਕਰਮਜੀਤ ਕੌਰ, ਸਿਮਰਨ ਕੌਰ,ਜਸਪਾਲ ਕੌਰ ਮੁਖੀਜਾ ਸਰਬਜੀਤ ਕੌਰ ਸੁਰਿੰਦਰ ਕੌਰ ਢੱਲ, ਬੀਬੀ ਗੁਰਮੀਤ ਕੌਰ,ਬੀਬੀ ਸਰਨਾ, ਬੀਬੀ ਬਬੱਲੀ ਭੈਣ ਜੀ, ਬੀਬੀ ਇੰਦਰਜੀਤ ਕੌਰ, ਬੀਬੀ ਪਿੰਕੀ ਚਾਵਲਾ,ਜਸਵਿੰਦਰ ਕੌਰ ਪਾਇਲ ਬੀਬੀ ਜਸਵੀਰ ਕੋਰ ਰਵਿੰਦਰ ਕੌਰ ਰਹੇਜਾ ਰਜਨੀਇੰਦਰ ਕੌਰ ਪਰਮਿੰਦਰ ਕੌਰ ਜਸਲੀਨ ਕੌਰ, ਪ੍ਰੀਤ ਕੌਰ ਆਦਿ ਹਾਜਰ ਸਨ!