15 ਅਗਸਤ ਤੋਂ ਪਹਿਲਾਂ ਕਰਵਾਓ LPG e-KYC, ਨਹੀਂ ਤਾਂ ਸਿਲੰਡਰ ਬੁੱਕ ਕਰਵਾਉਣ ਅਤੇ ਸਬਸਿਡੀ ‘ਚ ਆ ਸਕਦੀ ਹੈ ਦਿੱਕਤ

ਨਿਊਜ਼ ਪੰਜਾਬ

7 ਅਗਸਤ,2026

ਜੇਕਰ ਤੁਸੀਂ ਘਰੇਲੂ LPG ਗੈਸ ਸਿਲੰਡਰ ਵਰਤਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਸਾਰੇ ਘਰੇਲੂ ਗੈਸ ਖਪਤਕਾਰਾਂ ਲਈ ਆਧਾਰ ਕਾਰਡ ਨਾਲ e-KYC ਕਰਵਾਉਣੀ ਲਾਜ਼ਮੀ ਕਰ ਦਿੱਤੀ ਹੈ, ਜਿਸ ਦੀ ਆਖ਼ਰੀ ਤਾਰੀਖ 15 ਅਗਸਤ 2026 ਹੈ। ਸਮੇਂ ਸਿਰ e-KYC ਨਾ ਕਰਵਾਉਣ ਵਾਲੇ ਖਪਤਕਾਰਾਂ ਨੂੰ ਘਰੇਲੂ ਦਰਾਂ ‘ਤੇ ਸਿਲੰਡਰ ਬੁੱਕ ਕਰਵਾਉਣ ਅਤੇ LPG ਸਬਸਿਡੀ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਪ੍ਰਕਿਰਿਆ Indian Oil One App, LPG ਕੰਪਨੀ ਦੀ ਅਧਿਕਾਰਤ ਵੈੱਬਸਾਈਟ ਜਾਂ ਨਜ਼ਦੀਕੀ ਗੈਸ ਏਜੰਸੀ ਰਾਹੀਂ ਆਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੈ। ਸਰਕਾਰ ਦਾ ਮਕਸਦ ਫਰਜ਼ੀ ਗੈਸ ਕਨੈਕਸ਼ਨਾਂ ‘ਤੇ ਰੋਕ ਲਗਾ ਕੇ ਸਬਸਿਡੀ ਦਾ ਲਾਭ ਸਿਰਫ਼ ਯੋਗ ਖਪਤਕਾਰਾਂ ਤੱਕ ਪਹੁੰਚਾਉਣਾ ਹੈ।