ਪਦਮਸ਼੍ਰੀ ਓਂਕਾਰ ਸਿੰਘ ਪਾਹਵਾ ਵੱਲੋਂ ਯੁਨਾਈਟਿਡ ਸਾਈਕਲ ਐਂਡ ਪਾਰਟਸ ਮੈਨੁਫੈਕਚਰਜ਼ ਐਸੋਸਿਏਸ਼ਨ ਦਾ ਕੈਲੇਂਡਰ ਅਤੇ ਡਾਇਰੈਕਟਰੀ ਜ਼ਾਰੀ   

ਲੁਧਿਆਣਾ –  ਯੁਨਾਈਟਿਡ ਸਾਈਕਲ ਐਂਡ ਪਾਰਟਸ ਮੈਨੁਫੈਕਚਰਜ਼ ਐਸੋਸਿਏਸ਼ਨ (ਯੂਐਸਪੀਐਮਏ ) ਦਾ ਸਾਲ – 2026 ਦਾ ਕੈਲੇਂਡਰ ਅਤੇ ਡਾਇਰੈਕਟਰੀ ਏਵਨ ਸਾਈਕਲ ਦੇ ਸੀ. ਐਮ. ਡੀ ਪਦਮਸ਼੍ਰੀ ਸ੍ਰ. ਓਂਕਾਰ ਸਿੰਘ ਪਾਹਵਾ ਨੇ ਰਿਲੀਜ ਕੀਤੀ । ਸਥਾਨਕ ਗਿੱਲ ਰੋਡ ਸਥਿਤ ਐਸੋਸਿਏਸ਼ਨ ਦੇ ਮੁੱਖ ਦਫਤਰ ਵਿਖੇ ਚੇਅਰਮੈਨ ਜਤਿੰਦਰ ਮਿੱਤਲ ਅਤੇ ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੇ ਸਮਾਗਮ ਵਿੱਚ ਸ੍ਰ.ਓਂਕਾਰ ਸਿੰਘ ਪਾਹਵਾ ਦੇ ਨਾਲ  ਰਾਜਿੰਦੰਰ ਨਾਂਰਗ , ਗੁਰਮੀਤ ਸਿੰਘ ਕੁਲਾਰ , ਯੁਵਰਾਜ ਛਾਬੜਾ , ਰਾਜੀਵ ਜੈਨ, ਜਸਵਿੰਦਰ ਸਿੰਘ ਠੁਕਰਾਲ, ਇੰਦਰਜੀਤ ਸਿੰਘ ਨਵਯੂਗ, ਵਰੁਣ ਕਪੂਰ , ਰਾਜਿੰਦਰ ਸਿੰਘ ਸਰਹਾਲੀ , ਸੁਰਿੰਦਰ ਪਾਲ ਸਿੰਘ ਸੋਨੂ, ਮਨੋਜ ਦੁਆ, ਸਤਨਾਮ ਸਿੰਘ ਮੱਕੜ ਸਮੇਤ ਹੋਰ ਅੱਹੁਦੇਦਾਰ ਵੀ ਸ਼ਾਮਿਲ ਹੋਏ ।

ਸ੍ਰ. ਓਂਕਾਰ ਸਿੰਘ ਪਾਹਵਾ ਨੇ ਸਲਾਨਾ ਕੈਲੇਂਡਰ ਦੇ ਮਹੱਤਵ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕੈਲੇਂਡਰ ਸਿਰਫ ਤਾਰੀਖਾਂ ਦੇਖਣ ਲਈ ਕਾਗਜ ਦਾ ਟੁਕੜਾ ਨਹੀਂ ਸਗੋਂ ਐਸੋਸਿਏਸ਼ਨ ਦੀ ਪਹਿਚਾਣ ਦਾ ਪ੍ਰਤੀਕ ਹੈ । ਉਥੇ ਹੀ ਐਸੋਸਿਏਸ਼ਨ ਦੀ ਡਾਇਰੈਕਟਰੀ ਸਾਨੂੰ ਵੱਡੇ ਪਰਿਵਾਰ ਦੇ ਮੈਂਬਰ ਦੇ ਰੁਪ ਵਿੱਚ ਵਿਚਰਨ ਲਈ ਪ੍ਰੇਰਿਤ ਕਰਦੀ ਹੈ

ਐਸੋਸਿਏਸ਼ਨ ਚੇਅਰਮੈਨ ਜਤਿੰਦਰ ਮਿਤਲ ਨੇ ਨਵੇਂ – ਸਾਲ ਦੀ ਵਧਾਈ ਦਿੰਦੇ ਹੋਏ ਐਸੋਸਿਏਸ਼ਨ ਦੀ ਤਰੱਕੀ ਲਈ ਮਿਲਜੁਲ ਕੇ ਕਾਰਜ ਕਰਣ ਲਈ ਪ੍ਰੇਰਿਤ ਕੀਤਾ ।

ਐਸੋਸਿਏਸ਼ਨ ਦੇ ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ ਨੇ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ਓਂਕਾਰ ਸਿੰਘ ਪਾਹਵਾ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਨਵੇਂ-ਸਾਲ ਵਿੱਚ ਐਸੋਸਿਏਸ਼ਨ ਦੀ ਬਿਹਤਰੀ ਲਈ ਤਿਆਰ ਕੀਤੀਆਂ ਯੋਜਨਾਵਾਂ ਦੀ ਵਿਸਤਾਰਪੂਰਵਕ ਜਾਣਕਾਰੀ ਹਾਜਰ ਜਨਸਮੂਹ ਨੂੰ ਦਿੱਤੀ ।

ਇਸ ਮੌਕੇ ਕੇ.ਕੇ ਸੇਠ, ਸੁਭਾਸ਼ ਲਾਕੜਾ , ਐਸ.ਐਸ. ਭੋਗਲ , ਅਨਿਲ ਸਚੇਦਵਾ, ਹਰਜੀਤ ਸਿੰਹ ਸੌਂਦ, ਯੋਗੇਸ਼ ਸੋਨੀ, ਰਵੀ ਮਹਾਜਨ, ਰਾਜਿੰਦਰ ਜਿੰਦਲ, ਤੇਜਵਿੰਦਰ ਸਿੰਘ ਬਿਗਬੈਨ , ਗੁਰਚਰਨ ਸਿੰਘ ਜੈਮਕੋ , ਪ੍ਰਭਜੋਤ ਸਿੰਘ , ਕੁਲਦੀਪ ਸਿੰਘ ਕਬੀਰ , ਤਰਸੇਮ ਥਾਪਰ, ਰਾਜੇਸ਼ ਬਾਂਸਲ, ਕੁਲਪ੍ਰੀਤ ਮਲਹੋਤਰਾ, ਜਸਵੰਤ ਰਾਜਾ , ਮਨੋਜ ਕੁਮਾਰ , ਰਵਿੰਦਰਪਾਲ ਚਾਵਲਾ , ਗੁਰਪ੍ਰੀਤ ਸਿੰਘ ਦੇਵਗਣ , ਜੋਗਿੰਦਰ ਸਿੰਘ ਭਮਰਾ ਵੀ ਮੌਜੂਦ ਸਨ ।