ਜੰਤਰ-ਮੰਤਰ ਦਾ ਅੰਦੋਲਨ ਖਤਮ, ਦਿੱਲੀ ਮੈਟਰੋ ਦੇ ਸਾਰੇ ਸਟੇਸ਼ਨ ਮੁੜ ਖੁੱਲ੍ਹੇ

ਨਿਊਜ਼ ਪੰਜਾਬ

26 ਜੁਲਾਈ,2026

ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਅਤੇ ਜੰਤਰ-ਮੰਤਰ ‘ਤੇ ਚੱਲ ਰਹੇ ਅੰਦੋਲਨ ਦੇ ਖਤਮ ਹੋਣ ਤੋਂ ਬਾਅਦ ਦਿੱਲੀ ਦੇ ਹਾਲਾਤ ਆਮ ਹੋਣ ਲੱਗੇ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਸੁਰੱਖਿਆ ਪਾਬੰਦੀਆਂ ਹਟਾਉਂਦਿਆਂ ਸਾਰੇ ਮੈਟਰੋ ਸਟੇਸ਼ਨਾਂ ਦੇ ਐਂਟਰੀ ਗੇਟ ਮੁੜ ਖੋਲ੍ਹ ਦਿੱਤੇ ਹਨ ਅਤੇ ਪੂਰੇ ਨੈੱਟਵਰਕ ‘ਤੇ ਮੈਟਰੋ ਸੇਵਾ ਪਹਿਲਾਂ ਵਾਂਗ ਸ਼ੁਰੂ ਹੋ ਗਈ ਹੈ। ਦੂਜੇ ਪਾਸੇ, ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਅੰਦੋਲਨਕਾਰੀਆਂ ਨੇ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਅਸਤੀਫੇ, ਕੇਸ ਵਾਪਸ ਲੈਣ, ਮੁਆਵਜ਼ੇ ਅਤੇ ਸਿੱਖਿਆ ਸੁਧਾਰਾਂ ਨਾਲ ਜੁੜੀਆਂ ਮੰਗਾਂ ‘ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ, ਜਿਸ ਨਾਲ ਰਾਜਧਾਨੀ ਵਿੱਚ ਸਥਿਤੀ ਤੇਜ਼ੀ ਨਾਲ ਸਧਾਰਣ ਹੋ ਰਹੀ ਹੈ।