ਪੀਆਰਟੀਸੀ-ਪਨਬਸ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ, 9 ਡਿਪੂਆਂ ‘ਚ ਬੱਸ ਸੇਵਾ ਠੱਪ; ਯਾਤਰੀਆਂ ਨੂੰ ਭਾਰੀ ਪਰੇਸ਼ਾਨੀ

ਨਿਊਜ਼ ਪੰਜਾਬ

16 ਜੁਲਾਈ,2026

ਪੀਆਰਟੀਸੀ ਪਨਬਸ 25/11 ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ‘ਤੇ ਪੰਜਾਬ ਦੇ 9 ਪੀਆਰਟੀਸੀ ਡਿਪੂਆਂ ਵਿੱਚ ਠੇਕਾ ਮੁਲਾਜ਼ਮਾਂ ਨੇ ਮੁਕੰਮਲ ਹੜਤਾਲ ਕਰਕੇ ਬੱਸ ਸੇਵਾਵਾਂ ਠੱਪ ਕਰ ਦਿੱਤੀਆਂ। ਕਰੀਬ 1,200 ਕਰਮਚਾਰੀਆਂ ਨੇ ਹੜਤਾਲ ਵਿੱਚ ਹਿੱਸਾ ਲਿਆ ਅਤੇ ਚੰਡੀਗੜ੍ਹ ਡਿਪੂ ਤੋਂ ਬਰਖ਼ਾਸਤ ਕੀਤੇ ਗਏ ਕੰਡਕਟਰ ਦੀ ਬਹਾਲੀ, ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ। ਹੜਤਾਲ ਕਾਰਨ ਬਰਨਾਲਾ, ਬੁਢਲਾਡਾ, ਸੰਗਰੂਰ, ਪਟਿਆਲਾ, ਲੁਧਿਆਣਾ, ਫਰੀਦਕੋਟ, ਚੰਡੀਗੜ੍ਹ, ਕਪੂਰਥਲਾ ਅਤੇ ਬਠਿੰਡਾ ਸਮੇਤ ਕਈ ਡਿਪੂਆਂ ਵਿੱਚ ਬੱਸਾਂ ਨਾ ਚੱਲਣ ਕਾਰਨ ਅੱਤ ਦੀ ਗਰਮੀ ਵਿੱਚ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।