ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ, ਪੰਜਾਬ ਰੋਡਵੇਜ਼ ਨੇ ਸ਼ੁਰੂ ਕੀਤੀ AC ਵਾਲਵੋ ਬੱਸ ਸੇਵਾ

ਨਿਊਜ਼ ਪੰਜਾਬ

10 ਜੁਲਾਈ 2026

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਸਫ਼ਰ ਦੌਰਾਨ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਪੰਜਾਬ ਰੋਡਵੇਜ਼ ਨੇ ਪਹਿਲੀ ਵਾਰ ਲੁਧਿਆਣਾ ਅਤੇ ਜਲੰਧਰ ਤੋਂ ਜੰਮੂ-ਕਟੜਾ ਲਈ ਸੁਪਰਫਾਸਟ ਏਸੀ ਵਾਲਵੋ ਬੱਸ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਆਉਣ ਵਾਲੇ ਸੋਮਵਾਰ ਤੋਂ ਰੋਜ਼ਾਨਾ ਚੱਲੇਗੀ। ਇਸ ਨਵੀਂ ਸੇਵਾ ਨਾਲ ਯਾਤਰੀਆਂ ਨੂੰ ਸਰਕਾਰੀ ਨਿਰਧਾਰਿਤ ਕਿਰਾਏ ‘ਤੇ ਆਰਾਮਦਾਇਕ ਅਤੇ ਸੁਰੱਖਿਅਤ ਸਫ਼ਰ ਦੀ ਸੁਵਿਧਾ ਮਿਲੇਗੀ। ਇਸ ਨਾਲ ਪ੍ਰਾਈਵੇਟ ਬੱਸਾਂ ਦੇ ਮਹਿੰਗੇ ਕਿਰਾਏ ਅਤੇ ਟ੍ਰੇਨਾਂ ਵਿੱਚ ਲੰਬੀ ਵੇਟਿੰਗ ਦੀ ਸਮੱਸਿਆ ਤੋਂ ਵੀ ਕਾਫ਼ੀ ਹੱਦ ਤੱਕ ਰਾਹਤ ਮਿਲਣ ਦੀ ਉਮੀਦ ਹੈ। ਜੇਕਰ ਇਸ ਸੇਵਾ ਨੂੰ ਚੰਗਾ ਹੁੰਗਾਰਾ ਮਿਲਦਾ ਹੈ ਤਾਂ ਭਵਿੱਖ ਵਿੱਚ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਵੀ ਅਜਿਹੀਆਂ ਵਾਲਵੋ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।