ਨਿਊਜ਼ ਪੰਜਾਬ
10 ਜੁਲਾਈ,2026
ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਓਲਾ ਅਤੇ ਉਬੇਰ ਵਰਗੀਆਂ ਐਪ-ਅਧਾਰਤ ਟੈਕਸੀ ਸੇਵਾਵਾਂ ਨੂੰ ਕੈਂਪਸ ਅੰਦਰੋਂ ਬੰਦ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਯਾਤਰੀਆਂ ਨੂੰ ਹੁਣ ਸਥਾਨਕ ਟੈਕਸੀ ਸੇਵਾਵਾਂ ‘ਤੇ ਹੀ ਨਿਰਭਰ ਰਹਿਣਾ ਪਵੇਗਾ, ਜਿਸ ਨਾਲ ਸਫ਼ਰ ਦਾ ਖਰਚਾ ਕਾਫ਼ੀ ਵੱਧ ਗਿਆ ਹੈ। ਪਹਿਲਾਂ ਜੋ ਟੈਕਸੀ ਕਰੀਬ ₹450 ਵਿੱਚ ਮਿਲ ਜਾਂਦੀ ਸੀ, ਹੁਣ ਉਸ ਲਈ ਲਗਭਗ ₹1200 ਅਦਾ ਕਰਨੇ ਪੈਣਗੇ, ਜਦਕਿ ₹1200 ਵਾਲਾ ਸਫ਼ਰ ਹੁਣ ਕਰੀਬ ₹3000 ਤੱਕ ਪਹੁੰਚ ਗਿਆ ਹੈ। ਟੈਕਸੀ ਯੂਨੀਅਨ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਡਰਾਈਵਰਾਂ ਨੂੰ ਔਨਲਾਈਨ ਬੁਕਿੰਗ ਕਾਰਨ ਹੋ ਰਹੇ ਵਿੱਤੀ ਨੁਕਸਾਨ ਤੋਂ ਬਚਾਉਣ ਲਈ ਲਿਆ ਗਿਆ ਹੈ।
