ਲੋਕਾਂ ਨੂੰ ਸੁਰੱਖਿਆ ਦੀ ਨਾਲ-ਨਾਲ ਕੋਵਿਡ 19 ਬਾਰੇ ਸਾਵਧਾਨ ਕਰਨਾ ਵੀ ਲੁਧਿਆਣਾ ਪੁਲਿਸ ਦੀ ਤਰਜੀਹ-ਪੁਲਿਸ ਕਮਿਸ਼ਨਰ
-ਖੰਨਾ ਅਤੇ ਲੁਧਿਆਣਾ (ਦਿਹਾਤੀ) ਵਿੱਚ ਵੀ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਉਪਰਾਲੇ
ਨਿਊਜ਼ ਪੰਜਾਬ
ਲੁਧਿਆਣਾ, 20 ਜੂਨ -ਮਿਸ਼ਨ ਫ਼ਤਿਹ ਤਹਿਤ ਜ਼ਿਲ•ਾ ਲੁਧਿਆਣਾ ਨੂੰ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਤੋਂ ਮੁਕਤ ਕਰਨ ਲਈ ਆਰੰਭੀ ਗਈ ਮੁਹਿੰਮ ਤਹਿਤ ਅੱਜ ਜ਼ਿਲ•ਾ ਲੁਧਿਆਣਾ ਵਿੱਚ ਪੁਲਿਸ ਵੱਲੋਂ ਲੋਕਾਂ ਨੂੰ ਕੋਵਿਡ 19 ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਲਈ ਜ਼ਮੀਨੀ ਪੱਧਰ ‘ਤੇ ਉਪਰਾਲੇ ਕੀਤੇ ਗਏ। ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਅਤੇ ਖੰਨਾ ਅਤੇ ਲੁਧਿਆਣਾ (ਦਿਹਾਤੀ) ਪੁਲਿਸ ਜ਼ਿਲਿ•ਆਂ ਵਿੱਚ ਕਰਮਵਾਰ ਐੱਸ. ਐੱਸ. ਪੀਜ਼ ਸ੍ਰੀ ਵਿਵੇਕਸ਼ੀਲ ਸੋਨੀ ਅਤੇ ਸ੍ਰ. ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਵੱਡੀ ਪੱਧਰ ‘ਤੇ ਜਾਗਰੂਕਤਾ ਸਮਾਗਮ ਕਰਵਾਏ ਗਏ।
ਲੁਧਿਆਣਾ ਵਿਖੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਆਖਿਆ ਕਿ ਕੋਵਿਡ 19 ਦੇ ਚੱਲਦਿਆਂ ਲੁਧਿਆਣਾ ਪੁਲਿਸ ਨੂੰ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ•ਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਵੀ ਤਰਜੀਹੀ ਤੌਰ ‘ਤੇ ਉਪਰਾਲੇ ਕਰਨੇ ਜਾਰੀ ਰੱਖੇਗੀ। ਉਨ•ਾਂ ਕਿਹਾ ਕਿ ਜਦੋਂ ਤੋਂ ਇਸ ਬਿਮਾਰੀ ਨੇ ਪੰਜਾਬ ਵਿੱਚ ਦਸਤਕ ਦਿੱਤੀ ਹੈ, ਲੁਧਿਆਣਾ ਪੁਲਿਸ ਉਦੋਂ ਤੋਂ ਹੀ ਫਰੰਟਲਾਈਨ ਵਾਰੀਅਰਜ਼ ਦੀ ਤਰ•ਾਂ ਮੈਦਾਨੀ ਪੱਧਰ ‘ਤੇ ਕੰਮ ਕਰ ਰਹੀ ਹੈ, ਜੋ ਕਿ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪੰਜਾਬ ਪੂਰੀ ਤਰ•ਾਂ ਇਸ ਬਿਮਾਰੀ ਤੋਂ ਮੁਕਤ ਨਹੀਂ ਹੋ ਜਾਂਦਾ।
ਇਸ ਮੌਕੇ ਉਨ•ਾਂ ਪੁਲਿਸ ਅਧਿਕਾਰੀਆਂ ਨੂੰ ਮਿਸ਼ਨ ਫਤਹਿ ਦੇ ਬੈਜ ਵੀ ਲਗਾਏ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਫੀਲਡ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਉਨ•ਾਂ ਨੇ ਖੁਦ ਬਾਜ਼ਾਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਮਾਸਕ ਅਤੇ ਹੋਰ ਸੁਰੱਖਿਆ ਸਮੱਗਰੀ ਦੀ ਵੰਡ ਕੀਤੀ। ਉਨ•ਾਂ ਭਰੋਸਾ ਜਿਤਾਇਆ ਕਿ ਮਿਸ਼ਨ ਫਤਹਿ ਨੂੰ ਹਰ ਹੀਲੇ ਕਾਮਯਾਬ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਅੱਜ ਲੁਧਿਆਣਾ (ਦਿਹਾਤੀ) ਅਤੇ ਖੰਨਾ ਪੁਲਿਸ ਜ਼ਿਲਿ•ਆਂ ਵਿੱਚ ਵੀ ਜਾਗਰੂਕਤਾ ਫੈਲਾਈ ਗਈ। ਦਿਹਾਤੀ ਇਲਾਕਿਆਂ ਵਿੱਚ ਪੀ. ਸੀ. ਆਰ. ਵੈਨਾਂ ਨਾਲ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਤੋਂ ਇਲਾਵਾ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਵੀ ਕਿਹਾ ਗਿਆ। ਐੱਸ. ਐੱਸ. ਪੀ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਨੌਜਵਾਨ ਵਿਸ਼ੇਸ਼ ਭੂਮਿਕਾ ਨਿਭਾਅ ਸਕਦੇ ਹਨ। ਉਨ•ਾਂ ਕਿਹਾ ਕਿ ਨੌਜੁਆਨ ਸ਼ਕਤੀ ਨੂੰ ਦਿਸ਼ਾ ਅਤੇ ਸੇਧ ਦੀ ਲੋੜ ਹੁੰਦੀ ਹੈ, ਜੇਕਰ ਅਸੀਂ ਮੌਕਾ ਰਹਿੰਦੇ ਉਨ•ਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾ ਲੈਂਦੇ ਹਾਂ ਤਾਂ ਉਹ ਸਮਾਜ ਉਸਾਰੀ ‘ਚ ਯੋਗਦਾਨ ਪਾਉਣ ਦੇ ਨਾਲ-ਨਾਲ ਆਪਣੀ ਖੁਦ ਦੀ ਸਖਸ਼ੀਅਤ ਨੂੰ ਵੀ ਨਿਖਾਰ ਲੈਂਦੇ ਹਨ। ਉਨ•ਾਂ ਨੇ ਨਾਕਿਆਂ ਅਤੇ ਮੰਡੀਆਂ ‘ਚ ਡਿਊਟੀਆਂ ਕਰਨ ਵਾਲੇ ਇਨ•ਾਂ ਵਾਲੰਟੀਅਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਉਨ•ਾਂ ਨੇ ਲੋਕਾਂ ਪਾਸੋਂ ਕੋਵਿਡ ਦੀ ਰੋਕਥਾਮ ਲਈ ਮੂੰਹ ‘ਤੇ ਮਾਸਕ, ਹੱਥ ਧੋਣ, ਸਮਾਜਿਕ ਦੂਰੀ ਦੇ ਸਿਧਾਂਤਾਂ ‘ਤੇ ਲੋਕਾਂ ਪਾਸੋਂ ਅਮਲ ਕਰਵਾਉਣ ਅਤੇ ਪਿੰਡ ‘ਚ ਬਾਹਰੋਂ ਆਏ ਕਿਸੇ ਵੀ ਵਿਅਕਤੀ ਬਾਰੇ ਦੱਸਣ ਦਾ ਅਹਿਦ ਵੀ ਲਿਆ। ਇਸ ਮੌਕੇ ਲੋਕਾਂ ਨੂੰ ਆਪੋ-ਆਪਣੇ ਮੋਬਾਇਲ ‘ਤੇ ਕੋਵਾ ਐਪ ਡਾਊਨ ਲੋਡ ਕਰਕੇ ‘ਜੁਆਇਨ ਮਿਸ਼ਨ ਫ਼ਤਿਹ’ ਰਾਹੀਂ ‘ਮਿਸ਼ਨ ਯੋਧੇ’ ਮੁਕਾਬਲੇ ‘ਚ ਭਾਗ ਲੈਣ ਲਈ ਪ੍ਰੇਰਿਆ ਗਿਆ।