ਨਿਊਜ਼ ਪੰਜਾਬ
28 ਜੂਨ 2026
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਮਹਾਬੀਰ ਸਿੰਘ ਸਿੰਧੂ ਦਾ ਐਤਵਾਰ ਸਵੇਰੇ 59 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਜਸਟਿਸ ਸਿੰਧੂ ਦੇ ਅਚਾਨਕ ਦੇਹਾਂਤ ਨਾਲ ਨਿਆਂਇਕ ਭਾਈਚਾਰੇ ਅਤੇ ਵਕੀਲਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਾਂਸੀ ਦੇ ਮਸੂਦਪੁਰ ਪਿੰਡ ਨਾਲ ਸਬੰਧਤ ਜਸਟਿਸ ਸਿੰਧੂ ਨੇ ਆਪਣੇ ਲੰਬੇ ਨਿਆਂਇਕ ਕਰੀਅਰ ਦੌਰਾਨ ਕਈ ਅਹਿਮ ਸੰਵਿਧਾਨਕ, ਅਪਰਾਧਿਕ ਅਤੇ ਜਨਹਿੱਤ ਨਾਲ ਜੁੜੇ ਮਾਮਲਿਆਂ ਵਿੱਚ ਮਹੱਤਵਪੂਰਨ ਫ਼ੈਸਲੇ ਸੁਣਾਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਉਨ੍ਹਾਂ ਦੇ ਜੱਦੀ ਪਿੰਡ ਮਸੂਦਪੁਰ (ਜ਼ਿਲ੍ਹਾ ਹਾਂਸੀ, ਹਰਿਆਣਾ) ਵਿੱਚ ਕੀਤਾ ਜਾਵੇਗਾ।
