ਜਲੰਧਰ ਦੇ ਹੰਸਰਾਜ ਸਟੇਡੀਅਮ ‘ਚ ਬੈਡਮਿੰਟਨ ਖੇਡਦੇ ਖਿਡਾਰੀ ਨੂੰ ਪਿਆ ਹਾਰਟ ਅਟੈਕ, ਡਾਕਟਰਾਂ ਨੇ CPR ਦੇ ਕੇ ਬਚਾਈ ਜਾਨ

ਨਿਊਜ਼ ਪੰਜਾਬ

3 ਜੂਨ 2026

ਜਲੰਧਰ ਦੇ ਹੰਸਰਾਜ ਸਟੇਡੀਅਮ ਵਿੱਚ ਬੈਡਮਿੰਟਨ ਖੇਡਦੇ ਸਮੇਂ ਦੀਪਕ ਪੁਜਾਰਾ ਨਾਮਕ ਖਿਡਾਰੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਖੇਡ ਦੌਰਾਨ ਛਾਤੀ ਵਿੱਚ ਦਰਦ ਹੋਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਡਾਕਟਰਾਂ ਅਤੇ ਸਪੋਰਟਿੰਗ ਸਟਾਫ਼ ਨੇ ਤੁਰੰਤ ਹਾਰਟ ਅਟੈਕ ਦੇ ਲੱਛਣ ਪਛਾਣ ਕੇ CPR ਅਤੇ ਹੋਰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ। ਸਮੇਂ ਸਿਰ ਇਲਾਜ ਮਿਲਣ ਕਾਰਨ ਖਿਡਾਰੀ ਦੀ ਜਾਨ ਬਚ ਗਈ ਅਤੇ ਉਸ ਨੂੰ ਅਗਲੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਡਾਕਟਰਾਂ ਦੀ ਤੁਰੰਤ ਕਾਰਵਾਈ ਸਪੱਸ਼ਟ ਦਿਖਾਈ ਦੇ ਰਹੀ ਹੈ।