ਮਿਸ਼ਨ ਫ਼ਤਹਿ – ਜਸਦੇਵ ਸਿੰਘ ਸੇਖੋਂ ,ਅਸ਼ਵਨੀ ਸਹੋਤਾ , ਸ੍ਰ.ਹਰਪਾਲ ਸਿੰਘ ਨਿਮਾਣਾ ਸਮੇਤ ਨਗਰ ਨਿਗਮ ਦੇ 27 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਾਰੀਅਰਜ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ

ਨਿਊਜ਼ ਪੰਜਾਬ
ਲੁਧਿਆਣਾ, 17 ਜੂਨ -ਜਿਲ੍ਹਾ ਲੁਧਿਆਣਾ ‘ਚ ਮਿਸ਼ਨ ਫ਼ਤਹਿ ਤਹਿਤ ਕੋਵਿਡ 19 ਤੋਂ ਬਚਾਅ ਲਈ ਅਤੇ ਸੁਰੱਖਿਆ ਲਈ ਜ਼ਰੂਰੀ ਉਪਾਵਾਂ ਸਬੰਧੀ ਜ਼ਮੀਨੀ ਗਤੀਵਿਧੀਆਂ ਵਜੋਂ ਜਾਗਰੂਕਤਾ ਦੀ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਹੁਣ ਇਸ ਮੁਹਿੰਮ ਨੂੰ ਨਗਰ ਨਿਗਮ ਵੱਲੋਂ ਹਰੇਕ ਸ਼ਹਿਰ ਵਾਸੀ ਤੱਕ ਲਿਜਾਣ ਦਾ ਤਹੱਈਆ ਕਰਦਿਆਂ ਸ਼ੁਰੂਆਤ ਸੰਬੰਧੀ ਇੱਕ ਸੰਖੇਪ ਸਮਾਗਮ ਅੱਜ ਸਥਾਨਕ ਜ਼ੋਨ-ਡੀ ਦਫ਼ਤਰ ਵਿਖੇ ਕੀਤਾ ਗਿਆ, ਜਿਸ ਵਿੱਚ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਹੋਰ ਕੌਂਸਲਰ ਸਾਹਿਬਾਨ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ।
ਇੱਸ ਸਮੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਨਗਰ ਨਿਗਮ ਦੀ ਟੀਮ ਨੇ ਲੁਧਿਆਣਾ ਦੇ ਲੋਕਾਂ ਦੀ ਸੇਵਾ ਲਈ ਵਿਸ਼ੇਸ਼ ਸਹਿਯੋਗ ਦਿੱਤਾ, ਜਿਸ ਦੀ ਸਾਰਿਆਂ ਵਲੋਂ ਭਰਵੀਂ ਪ੍ਰਸੰਸਾ ਕੀਤੀ ਗਈ |  ਇੱਸ ਸਮੇ ਮੇਅਰ ਸ਼੍ਰੀ  ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਸਮੇਤ ਹੋਰ ਅਧਿਕਾਰੀਆਂ ਅਤੇ ਆਗੂਆਂ ਨੇ ਸ਼੍ਰੀ ਜਸਦੇਵ ਸਿੰਘ ਸੇਖੋਂ , ਸ਼੍ਰੀ ਅਸ਼ਵਨੀ ਸਹੋਤਾ ਅਤੇ ਸ੍ਰ.ਹਰਪਾਲ ਸਿੰਘ ਨਿਮਾਣਾ ਸਮੇਤ 27 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਾਰੀਅਰਜ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ | ਇੱਸ ਸਮੇ ਹੋਏ ਪ੍ਰਭਾਵਸ਼ਾਲੀ ਸਮਾਗਮ ਨੂੰ ਲੇਬਰ ਵੈੱਲਫੇਰ ਅਫਸਰ ਸ੍ਰ.
ਹਰਪਾਲ ਸਿੰਘ ਨਿਮਾਣਾ ਨੇ ਮੰਚ ਸੰਚਾਲਣ ਕਰ ਕੇ ਨਗਰ ਨਿਗਮ ਵਲੋਂ ਕੀਤੀ ਸੇਵਾ ਦਾ ਵਿਸਥਾਰ ਵਿਚ ਜ਼ਿਕਰ ਕੀਤਾ 

 

file photo