ਈਦ ਦੀ ਛੁੱਟੀ ਸਬੰਧੀ ਪੰਜਾਬ ਸਰਕਾਰ ਦਾ ਨਵਾਂ ਨੋਟੀਫਿਕੇਸ਼ਨ ਜਾਰੀ

ਨਿਊਜ਼ ਪੰਜਾਬ

25 ਮਈ 2026

ਪੰਜਾਬ ਸਰਕਾਰ ਵੱਲੋਂ ਈਦ ਦੀ ਸਰਕਾਰੀ ਛੁੱਟੀ ਸਬੰਧੀ ਵੱਡਾ ਬਦਲਾਅ ਕੀਤਾ ਗਿਆ ਹੈ। ਪਹਿਲਾਂ 27 ਮਈ ਨੂੰ ਐਲਾਨੀ ਗਈ ਛੁੱਟੀ ਹੁਣ 28 ਮਈ ਨੂੰ ਹੋਵੇਗੀ। ਸਰਕਾਰ ਦੁਆਰਾ ਜਾਰੀ ਨਵੇਂ ਨੋਟੀਫਿਕੇਸ਼ਨ ਮੁਤਾਬਕ ਇਹ ਫੈਸਲਾ ਭਾਰਤ ਸਰਕਾਰ ਵੱਲੋਂ ਕੀਤੀਆਂ ਸੋਧਾਂ ਤੋਂ ਬਾਅਦ ਲਿਆ ਗਿਆ ਹੈ। ਇਸ ਦੇ ਤਹਿਤ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ 28 ਮਈ ਨੂੰ ਬੰਦ ਰਹਿਣਗੇ। ਮੁੱਖ ਸਕੱਤਰ ਕੇਏਪੀ ਸਿਨਹਾ ਨੇ ਇਸ ਸੰਬੰਧੀ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।