ਕੋਰੋਨਾ ਵਾਂਗੂ ਵੱਧ ਰਿਹਾ ਸੋਨੇ ਦਾ ਭਾਅ – ਪੜ੍ਹੋ ਕਿਥੇ ਪੁੱਜਿਆ 10 ਗ੍ਰਾਮ ਗੋਲ੍ਡ

ਨਿਊਜ਼ ਪੰਜਾਬ

ਨਵੀ ਦਿੱਲੀ , 17 ਜੂਨ – ਭਾਰਤ ਵਿਚ ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ,ਪਿਛਲੇ ਸਾਲ ਨਾਲੋਂ ਹੁਣ ਤੱਕ 20 ਫ਼ੀਸਦੀ ਦੇ ਕਰੀਬ ਵੱਧ ਚੁੱਕੀਆਂ ਹਨ। ਵਿਸ਼ਵ ਮੰਦੀ ਅਤੇ ਕੋਰੋਨਾ ਸੰਕਟ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਅਤੇ ਅਮਰੀਕਾ-ਚੀਨ ਤਣਾਅ ਵਧਣ ਦਾ ਕਾਰਨ ਵੀ ਸੋਨੇ ਦੀਆਂ ਕੀਮਤਾਂ ਵਧਣ ਦਾ ਇਕ ਕਾਰਨ ਹੈ। ਸੋਨੇ ਦੀ ਕੀਮਤ ਅੱਜ 1147 ਰੁਪਏ ਦੇ ਵਾਧੇ ਨਾਲ  48,800 ਰੁਪਏ ਪ੍ਰਤੀ 10 ਗ੍ਰਾਮ ਤੇ ਜਾ ਪਹੁੰਚੀ ਹੈ । ਪਿਛਲੇ ਕਾਰੋਬਾਰੀ ਸੈਸ਼ਨ ਚ ਸੋਨਾ 47,653 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ। ਮੰਗਲਵਾਰ ਨੂੰ ਅਮਰੀਕੀ ਕਰੰਸੀ ਦੇ ਮੁਕਾਬਲੇ ਰੁਪਿਆ 17 ਪੈਸੇ ਦੀ ਗਿਰਾਵਟ ਨਾਲ 76.20 ਰੁਪਏ ਪ੍ਰਤੀ ਡਾਲਰ ਤੇ ਬੰਦ ਹੋਇਆ।