ਦੇਸ਼ ਵਾਸੀਆਂ ਵਿੱਚ ਚੀਨ ਵਿਰੁੱਧ ਭਾਰੀ ਗੁੱਸਾ – ਚੀਨੀ ਸੈਨਾ ਦੇ ਕਮਾਂਡਿੰਗ ਅਫ਼ਸਰ ਸਮੇਤ 43 ਫੋਜ਼ੀ ਮਰਨ ਦੀ ਖਬਰ – ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਫੋਜ਼ ਮੁੱਖੀਆਂ ਨਾਲ ਵਿਚਾਰ – ਫੈਂਸਲਾ ਲੈਣ ਲਈ ਫੌਜ ਨੂੰ ਛੋਟ -ਪੜ੍ਹੋ ਰਿਪੋਰਟ
ਲੱਦਾਖ ਵਿੱਚ ਚੀਨ ਨਾਲ ਟਕਰਾਅ ਵਿੱਚ 20 ਸੈਨਿਕਾਂ ਦੀ ਸ਼ਹੀਦੀ ਤੋਂ ਬਾਅਦ ਪੂਰੇ ਦੇਸ਼ ਵਿੱਚ ਸੋਗ ਅਤੇ ਗੁੱਸਾ ਹੈ। ਭਾਰਤ ਸਰਕਾਰ ਇਸ ਗੱਲ ‘ਤੇ ਵਿਚਾਰ ਕਰ ਰਹੀ ਹੈ ਕਿ ਹੁਣ ਚੀਨ ਨੂੰ ਇਸ ਦਾ ਜਵਾਬ ਕਿਵੇਂ ਦੇਵੇ |
ਨਿਊਜ਼ ਪੰਜਾਬ
ਨਵੀ ਦਿੱਲੀ 17 ਜੂਨ – ਪੂਰਬੀ ਲੱਦਾਖ ਦੀ ਗਲਵਾਂ ਵਾਦੀ ਵਿਚ ਭਾਰਤ ਅਤੇ ਚੀਨੀ ਸੈਨਿਕਾਂ ਵਿਚਾਲੇ 15-16 ਦੀ ਅੱਧੀ ਰਾਤ ਨੂੰ ਹੋਈਆਂ ਹਿੰਸਕ ਝੜਪਾਂ ਵਿੱਚ ਭਾਰਤੀ ਫੌਜ ਨੇ 20 ਜਵਾਨਾਂ ਦੀ ਸ਼ਹਾਦਤ ਦੀ ਪੁਸ਼ਟੀ ਕੀਤੀ ਹੈ, ਪਰ ਚੀਨ ਨੇ ਇਸ ਗਿਣਤੀ ‘ਤੇ ਚੁੱਪੀ ਬਣਾਈ ਰੱਖੀ ਹੈ ਪਰ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੇ 40-43 ਦੇ ਕਰੀਬ ਜਵਾਨ ਮਾਰੇ ਗਏ ਹਨ ਜਾਂ ਗੰਭੀਰ ਹਾਲਤ ਵਿੱਚ ਹਨ | ਚੀਨ ਦਾ ਕਹਿਣਾ ਹੈ ਕਿ ਭਾਰਤੀ ਸੈਨਿਕਾਂ ਨੇ ਦੋ ਵਾਰ ਸਰਹੱਦ ਪਾਰ ਕੀਤੀ ਅਤੇ ਭੜਕਾਊ ਹਮਲੇ ਕੀਤੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਭਾਰਤ ਸਾਹਮਣੇ ਇਸ ਘਟਨਾ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਹਾਲਾਂਕਿ, ਉਸ ਨੇ ਇਹ ਨਹੀਂ ਦੱਸਿਆ ਕਿ ਇਸ ਝੜਪ ਵਿਚ ਉਸ ਦੇ ਕਿੰਨੇ ਜਵਾਨ ਮਾਰੇ ਗਏ ਹਨ।ਮਿਲੀ ਜਾਣਕਾਰੀ ਦੇ ਅਨੁਸਾਰ, ਲਦਾਖ਼ ‘ਚ ਐਲ.ਏ.ਸੀ ‘ਤੇ ਹੋਈ ਝੜਪ ‘ਚ ਚੀਨੀ ਸੈਨਾ ਦਾ ਕਮਾਂਡਿੰਗ ਅਫ਼ਸਰ ਮਾਰਿਆ ਗਿਆ ਹੈ।
ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਬੁਲਾਰੇ ਦਾ ਕਹਿਣਾ ਹੈ ਕਿ ਗੰਭੀਰ ਝੜਪਾਂ ਵਿਚ ਕੁਝ ਫੌਜੀ ਮਾਰੇ ਗਏ ਹਨ। ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਮਾਊਥਪੀਸ ਗਲੋਬਲ ਟਾਈਮਜ਼ ਦੇ ਸੰਪਾਦਕ ਨੇ ਕਿਹਾ ਕਿ ਚੀਨ ਨੂੰ ਵੀ ਨੁਕਸਾਨ ਹੋਇਆ ਹੈ।
ਭਾਰਤ ਸਰਕਾਰ ਨੇ ਘਟਨਾ ਦੇ 18 ਘੰਟੇ ਬਾਅਦ 20 ਜਵਾਨ ਸ਼ਹੀਦ ਹੋਣ ਦੀ ਖਬਰ ਦੇਸ਼ ਵਾਸੀਆਂ ਨੂੰ ਦਿਤੀ |
ਟੀਵੀ ਰਿਪੋਰਟਾਂ ਅਨੁਸਾਰ ਸਰਕਾਰ ਨੇ ਜ਼ਮੀਨੀ ਸਥਿਤੀ ਵਿੱਚ ਕੋਈ ਵੀ ਫੈਸਲਾ ਲੈਣ ਲਈ ਫੌਜ ਨੂੰ ਛੋਟ ਦਿੱਤੀ ਹੈ। ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਕਿਸੇ ਵੀ ਤਰ੍ਹਾਂ ਆਪਣੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕਰੇਗਾ। ਭਾਰਤ ਦਾ ਕਹਿਣਾ ਹੈ ਕਿ ਚੀਨ ਐਲ ਏ ਸੀ ਲਈ ਆਪਣਾ ਇਤਰਾਜ਼ ਦਰਜ ਕਰ ਸਕਦਾ ਹੈ ਪਰ ਉਹ ਪਾਵਰ ਦੀ ਵਰਤੋਂ ਕਰਕੇ ਇਸ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰ ਸਕਦਾ।
ਰੱਖਿਆ ਮੰਤਰੀ
ਸੂਤਰਾਂ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨਾਂ ਸੈਨਾ ਮੁਖੀਆਂ (ਸੈਨਾ, ਨੇਵੀ ਅਤੇ ਹਵਾਈ ਸੈਨਾ) ਅਤੇ ਰੱਖਿਆ ਮੁਖੀ ਨਾਲ ਮੀਟਿੰਗ ਕਰ ਰਹੇ ਹਨ। ਉਨ੍ਹਾਂ ਮੌਜੂਦਾ ਸਥਿਤੀ ਬਾਰੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਗੱਲ ਕੀਤੀ।
ਸੂਤਰਾਂ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨਾਂ ਸੈਨਾ ਮੁਖੀਆਂ (ਸੈਨਾ, ਨੇਵੀ ਅਤੇ ਹਵਾਈ ਸੈਨਾ) ਅਤੇ ਰੱਖਿਆ ਮੁਖੀ ਨਾਲ ਮੀਟਿੰਗ ਕਰ ਰਹੇ ਹਨ। ਉਨ੍ਹਾਂ ਮੌਜੂਦਾ ਸਥਿਤੀ ਬਾਰੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਗੱਲ ਕੀਤੀ।