ਮਾਂ ਦਿਵਸ ਮੌਕੇ ਪੰਜਾਬ CM ਨੇ ਸਾਰੀਆਂ ਮਾਵਾਂ ਨੂੰ ਦਿੱਤੀਆਂ ਵਧਾਈਆਂ

ਨਿਊਜ਼ ਪੰਜਾਬ

10 ਮਈ 2026

ਪੂਰੇ ਦੇਸ਼ ਸਮੇਤ ਪੰਜਾਬ ਵਿੱਚ ਵੀ ਅੱਜ ਮਾਂ ਦਿਵਸ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ “ਮਾਂ ਦਾ ਪਿਆਰ ਤੇ ਅਸੀਸਾਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹਨ।” ਉੱਥੇ ਹੀ CM ਮਾਨ ਦੀ ਪਤਨੀ Dr. Gurpreet Kaur Mann ਨੇ ਵੀ ਖਾਸ ਸੁਨੇਹਾ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ “‘ਮਾਂ’ ਸਿਦਕ, ਸਬਰ, ਸ਼ੁਕਰ ਤੇ ਹਲੀਮੀ ਦਾ ਨਾਮ ਹੈ।” ਡਾ. ਗੁਰਪ੍ਰੀਤ ਕੌਰ ਮਾਨ ਨੇ ਦੁਨੀਆ ਭਰ ਦੀਆਂ ਮਾਵਾਂ ਲਈ ਤੰਦਰੁਸਤੀ ਅਤੇ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ।