ਅਦਾਕਾਰ ਤੋਂ ਮੁੱਖ ਮੰਤਰੀ ਬਣਦੇ ਹੀ ਵਿਜੇ ਥਲਾਪਤੀ ਨੇ  ਤਾਮਿਲਨਾਡੂ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ

ਨਿਊਜ਼ ਪੰਜਾਬ

10 ਮਈ 2026

ਤਮਿਲਗਾ ਵੇਤਰੀ ਕੜਗਮ (ਟੀ.ਵੀ.ਕੇ.) ਦੇ ਮੁਖੀ C. Joseph Vijay ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਜਨਤਾ ਲਈ ਕਈ ਵੱਡੇ ਐਲਾਨ ਕੀਤੇ ਹਨ। ਮੁੱਖ ਮੰਤਰੀ ਬਣਦੇ ਹੀ ਵਿਜੇ ਨੇ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ, ਜਦਕਿ ਔਰਤਾਂ ਦੀ ਸੁਰੱਖਿਆ ਲਈ ਖਾਸ ਹੈਲਪਲਾਈਨਾਂ ਅਤੇ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਟਾਸਕ ਫੋਰਸ ਬਣਾਉਣ ਦੀ ਗੱਲ ਵੀ ਕਹੀ। ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਟੀਵੀਕੇ ਦੀ ਜਿੱਤ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਪਣੇ ਸੰਬੋਧਨ ਦੌਰਾਨ ਵਿਜੇ ਨੇ ਕਿਹਾ ਕਿ ਉਹ ਕਿਸੇ ਸ਼ਾਹੀ ਪਰਿਵਾਰ ਨਾਲ ਨਹੀਂ ਸਬੰਧਤ, ਸਗੋਂ ਗਰੀਬੀ ਅਤੇ ਸੰਘਰਸ਼ ਨੂੰ ਨੇੜੇ ਤੋਂ ਦੇਖ ਕੇ ਇੱਥੇ ਤੱਕ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਪੁੱਤਰ ਅਤੇ ਭਰਾ ਵਾਂਗ ਸੇਵਾ ਕਰਨਗੇ।