ਲਾਪਤਾ ਨਹੀਂ ਗ੍ਰਿਫਤਾਰ ਕੀਤੇ ਸਨ ਦੋ ਭਾਰਤੀ ਅਧਿਕਾਰੀ – ਸਖਤ ਵਿਰੋਧ ਕਾਰਨ ਪਾਕਿ ਨੂੰ ਛੱਡਣੇ ਪਏ

ਨਿਊਜ਼ ਪੰਜਾਬ
ਨਵੀ ਦਿੱਲੀ , 15 ਜੂਨ – ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ ਦੋਵੇਂ ਅਧਿਕਾਰੀ ਛੱਡ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਅਫ਼ਸਰ ਪਹਿਲਾਂ ਲਾਪਤਾ ਸਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਭਾਰਤ ਨੇ ਇਸ ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਦੋਵੇਂ ਅਧਿਕਾਰੀ ਭਾਰਤੀ ਮਿਸ਼ਨ ‘ਤੇ ਵਾਪਸ ਆ ਗਏ ਹਨ।
                                                                         ਭਾਰਤ ਸਰਕਾਰ ਨੇ  ਪਾਕਿਸਤਾਨ ਦੇ ਰਾਜਦੂਤ ਨੂੰ ਤਲਬ ਕਰਕੇ ਗ੍ਰਿਫ਼ਤਾਰ ਕਰਨ ਤੇ  ਸਖ਼ਤ ਵਿਰੋਧ ਦਰਜ ਕਰਵਾਇਆ ਸੀ। ਪਾਕਿਸਤਾਨੀ ਮੀਡੀਆ ਨੇ ਦੱਸਿਆ ਕਿ ਸੋਮਵਾਰ ਸਵੇਰੇ ਤੋਂ ਲਾਪਤਾ ਹੋਏ ਦੋ ਭਾਰਤੀ ਕਰਮਚਾਰੀਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇਇੱਕ ਹਮਲੇ ਵਿਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਮਿਸ਼ਨ ਦੇ ਦੋਸ਼ ਨੂੰ ਤਲਬ ਕੀਤਾ ਅਤੇ ਦੋ ਭਾਰਤੀ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੀ ਖ਼ਬਰ ‘ਤੇ ਉਨ੍ਹਾਂ ਨੂੰ ਇਤਰਾਜ਼ ਪੱਤਰ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਇਤਰਾਜ਼ ਪੱਤਰ ਵਿਚ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਭਾਰਤੀ ਅਧਿਕਾਰੀਆਂ ਤੋਂ ਪੁੱਛਗਿੱਛ ਜਾਂ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਦੀ ਸੁਰੱਖਿਆ ਸਿਰਫ਼ ਪਾਕਿਸਤਾਨੀ ਅਧਿਕਾਰੀਆਂ ਦੀ ਜੁਮੇਵਾਰੀ ਹੈ।
                                                                         ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਧਿਰ ਨੂੰ ਕਿਹਾ ਗਿਆ ਸੀ ਕਿ ਉਹ ਦੋਵੇਂ ਅਧਿਕਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣੀ ਸਰਕਾਰੀ ਕਾਰ ਨਾਲ ਵਾਪਸ ਕਰਨ। ਦੱਸ ਦਈਏ ਕਿ ਸਵੇਰੇ ਦੋ ਅਧਿਕਾਰੀ ਇਸਲਾਮਾਬਾਦ ਵਿਚ ਲਾਪਤਾ ਹੋ ਗਏ ਸਨ, ਜਿਸ ਤੋਂ ਬਾਅਦ ਭਾਰਤ ਨੇ ਇਹ ਮਾਮਲਾ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਕੋਲ ਲੈ ਲਿਆ। ਸੂਤਰਾਂ ਅਨੁਸਾਰ ਦੋਵੇਂ ਅਧਿਕਾਰੀ ਸਵੇਰੇ ਸਾਢੇ 8 ਵਜੇ ਸਰਕਾਰੀ ਕੰਮ ਲਈ ਇਕ ਗੱਡੀ ਵਿਚ ਹਾਈ ਕਮਿਸ਼ਨ ਤੋਂ ਬਾਹਰ ਗਏ ਸਨ ਪਰ ਉਹ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚੇ।