ਚੰਡੀਗੜ੍ਹ ਸਿਵਿਲ ਸਕੱਤਰੇਤ ਵਿੱਚ ਦਰਦਨਾਕ ਘਟਨਾ, 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ

ਨਿਊਜ਼ ਪੰਜਾਬ

4 ਮਈ 2026

ਚੰਡੀਗੜ੍ਹ ਸਥਿਤ ਪੰਜਾਬ ਅਤੇ ਹਰਿਆਣਾ ਦੇ ਸਿਵਿਲ ਸਕੱਤਰੇਤ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਦੁਪਹਿਰ ਬਾਅਦ ਇੱਕ ਵਿਅਕਤੀ ਨੇ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਸੂਤਰਾਂ ਮੁਤਾਬਿਕ ਖੁਦਕੁਸ਼ੀ ਕਰਨ ਵਾਲਾ ਚੌਥੇ ਦਰਜ ਦਾ ਹਰਿਆਣਾ ਸੂਬੇ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ। ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਵਿਜਿਟਰ ਪਾਸ ਉੱਪਰ ਹਰਿਆਣਾ ਸਕੱਤਰੇਤ ਵਿੱਚ ਦਾਖਲ ਹੋਇਆ ਸੀ।ਉਸਨੇ ਖੁਦਕੁਸ਼ੀ ਵੀ ਹਰਿਆਣਾ ਵਾਲੀ ਸਾਈਡ ਤੋਂ ਹੀ ਕੀਤੀ ਹੈ ।