ਦੁਨੀਆ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 80 ਲੱਖ ਤੇ ਪੁੱਜੀ – ਵੱਡੇ ਸ਼ਹਿਰ ਬਣੇ ਜੁੰਮੇਵਾਰ – ਬਚਾਅ ਲਈ ਆਵਾਜਾਈ ਤੇ ਨਜ਼ਰ – ਕੀ ਸੋਚ ਰਹੇ ਨੇ ਦੁਨੀਆਂ ਦੇ ਮਾਹਿਰ – ਤੁਸੀਂ ਵੀ ਪੜ੍ਹੋ ਰਿਪੋਰਟ
ਨਿਊਜ਼ ਪੰਜਾਬ
ਨਵੀ ਦਿੱਲੀ , 15 ਜੂਨ -ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 80 ਲੱਖ ਦੇ ਕਰੀਬ ਪਹੁੰਚ ਗਈ ਹੈ। ਵਿਸ਼ਵ ਸਿਹਤ ਸੰਸਥਾ ( WHO ) ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 1 ਲੱਖ 22 ਹਜ਼ਾਰ 298 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਸੰਸਾਰ ਵਿੱਚ ਮਾਮਲੇ ਵਧ ਕੇ 79, 82 ,822 ਹੋ ਗਏ ਹਨ। ਹੁਣ ਤੱਕ ਇਸ ਮਹਾਂਮਾਰੀ ਕਾਰਨ 4, 35 ,166 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਭਾਰਤ ਵਿੱਚ ਇੱਹ ਗਿਣਤੀ ਸਵਾ ਤਿੰਨ ਲੱਖ ਦੇ ਨੇੜੇ ਪਹੁੰਚ ਗਈ ਹੈ ਸਿਰਫ ਪਿਛਲੇ ਦੱਸ ਦਿਨਾਂ ਵਿੱਚ ਕੋਰੋਨਾ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਵਿੱਚ ਇੱਕ ਲੱਖ ਤੋਂ ਵਧੇਰੇ ਦਾ ਵਾਧਾ ਇਸ ਨੂੰ ਦੁਨੀਆ ਦੇ ਬੁਰੀ ਤਰ੍ਹਾਂ ਕੋਰੋਨਾ ਗ੍ਰਸਤ ਦੇਸ਼ਾਂ ਦੀ ਸੂਚੀ ਵਿੱਚ ਚੌਥੇ ਸਥਾਨ ਤੇ ਲੈ ਆਇਆ ਹੈ |
ਪੰਜਾਬ ਵਿੱਚ ਵੀ – ਸਾਹਮਣੇ ਆਈਆਂ ਰਿਪੋਰਟਾਂ ਮੁਤਾਬਿਕ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਵਿੱਚ ਦੁਨੀਆ ਦੇ ਵੱਡੇ ਸ਼ਹਿਰਾਂ ਦਾ ਆਵਾਜਾਈ – ਭੀੜ ਭੜਕਾ ਹੀ ਜੁਮੇਵਾਰ ਹੈ | ਪੰਜਾਬ ਵਿੱਚ ਵੀ ਲੁਧਿਆਣਾ , ਜਲੰਧਰ , ਅਮ੍ਰਿਤਸਰ ,ਅਤੇ ਮੁਹਾਲੀ ਵਿੱਚ ਹੀ ਵਧੇਰੇ ਕੋਰੋਨਾ ਪ੍ਰਭਾਵਿਤ ਮਰੀਜ਼ ਸਾਹਮਣੇ ਆ ਰਹੇ ਹਨ 5 ਕਿਲੋਮੀਟਰ ਦੇ ਦਾਇਰੇ ਵਿੱਚ ਸੀਮਤ ਹੈ ਸਮੱਸਿਆ – ਇਸ ਸਥਿਤੀ ਤੇ ‘ ਬਾਜ਼ – ਨਜ਼ਰ ‘ ਰੱਖਣ ਵਾਲੇ ਮਾਹਿਰ ਇਸ ਦਾ ਮੁੱਖ ਕਾਰਨ ਜਨਤਕ ਆਵਾਜਾਈ ਨੂੰ ਮੰਨ ਰਹੇ ਹਨ , ਇਸੇ ਕਾਰਨ ਦੁਨੀਆ ਭਰ ਦੀਆਂ ਸਰਕਾਰਾਂ ਆਵਾਜਾਈ ਦੀ ਸਮੱਸਿਆ ਤੋਂ ਚਿੰਤਤ ਹਨ ਜਿਥੋਂ ਮਹਾਂਮਾਰੀ ਫੈਲਣ ਦੀ ਸਮੱਸਿਆ ਆਰੰਭ ਹੋਈ | ਦੂਜੇ ਸ਼ਹਿਰਾਂ ਵਿੱਚ ਜਾਣ ਲਈ ਕੀਤੇ ਜਾਣ ਵਾਲੇ ਸਫ਼ਰ ਤੋਂ ਪਹਿਲਾਂ ਸਰਕਾਰਾਂ ਨੂੰ ਵਧੇਰੇ ਚਿੰਤਾ ਸ਼ਹਿਰਾਂ ਦੀ ਅੰਦਰੂਨੀ ਆਵਾਜਾਈ ਦੀ ਹੈ ਜੋ ਹਰ ਸ਼ਹਿਰ ਦੇ ਵਿੱਚ ਐਵਰੇਜ਼ 5 ਕਿਲੋਮੀਟਰ ਦੇ ਦਾਇਰੇ ਵਿੱਚ ਸੀਮਤ ਹੈ ਜਿਥੇ ਲੋਕ ਕਾਰਾਂ, ਬੱਸਾਂ , ਮੈਟਰੋ ਰੇਲ ਅਤੇ ਆਟੋ ਦੀ ਵਰਤੋਂ ਵਧੇਰੇ ਕਰਦੇ ਹਨ |ਕੋਰੋਨਾ ਮਹਾਂਮਾਰੀ ਤੋਂ ਬਚਨ ਲਈ ਭਵਿੱਖ ਵਿੱਚ ਦੁਨੀਆ ਅੰਦਰ ਰੋਜ਼ਾਨਾ ਦੇ ਜਨ-ਜੀਵਨ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੇ ਅਸਾਰ ਬਣਦੇ ਜਾ ਰਹੇ ਹਨ |
ਆਵਾਜਾਈ ਦੇ ਮੌਜ਼ੂਦਾ ਸਾਧਨ – ਮੌਜ਼ੂਦਾ ਸਮੇ ਦੌਰਾਨ ਭਾਰਤ ਦੇ ਕਈ ਵੱਡੇ ਸ਼ਹਿਰਾਂ ਵਿੱਚ 700 ਕਿਲੋਮੀਟਰ ਦੇ ਦਾਇਰੇ ਵਿੱਚ ਮੈਟਰੋ ਰੇਲ , ਅਤੇ 11 ਸ਼ਹਿਰਾਂ ਵਿੱਚ 450 ਕਿਲੋਮੀਟਰ ਬੱਸ ਰੈਪਿਡ ਟਰਾਂਜ਼ਿਟ ਨੈੱਟਵਰਕ ਚਲਾਇਆ ਜਾਂਦਾ ਹੈ, ਜਿਸ ਰਾਹੀਂ ਰੋਜ਼ਾਨਾ ਇੱਕ ਕਰੋੜ ਲੋਕਾਂ ਦੀ ਆਵਾਜਾਈ ਹੁੰਦੀ ਹੈ। ਇਹ ਸਮਰੱਥਾ ਕੁਝ ਸਮੇਂ ਲਈ ਘੱਟ ਹੋ ਸਕਦੀ ਹੈ ਕਿਉਂਕਿ ਯਾਤਰੀ ਕੋਰੋਨਾ ਦੇ ਡਰੋਂ ਇਹਨਾਂ ਦੀ ਵਰਤੋਂ ਤੋਂ ਪਰਹੇਜ਼ ਕਰ ਰਹੇ ਹਨ |ਸਮਾਜਿਕ ਦੂਰੀ ਦੇ ਅਭਿਆਸ ਦੇ ਕਾਰਨ, ਉਨ੍ਹਾਂ ਦੀ ਸਮਰੱਥਾ 25 ਤੋਂ 50 ਪ੍ਰਤੀਸ਼ਤ ਤੱਕ ਵਰਤੀ ਜਾਵੇਗੀ। ਮੰਗ ਅਤੇ ਸਪਲਾਈ ਵਿੱਚ ਅਜਿਹੀਆਂ ਨਾਟਕੀ ਅਤੇ ਗਤੀਸ਼ੀਲ ਤਬਦੀਲੀਆਂ ਲਈ ਜਨਤਕ ਆਵਾਜਾਈ ਪ੍ਰਣਾਲੀਆਂ ਨੂੰ ਗਤੀ ਦੇ ਵਿਕਲਪਕ ਢੰਗਾਂ ਨਾਲ ਆਰੰਭ ਕਰਨਾ ਪਵੇਗਾ | ਮਹਾਂਮਾਰੀ ਦੌਰਾਨ ਲੋਕ ਆਪਣੇ ਵਿਅਕਤੀਗਤ ਵਾਹਨਾਂ ਦੀ ਵਰਤੋਂ ਕਰ ਰਹੇ ਹਨ। ਬਦਲੇ ਜਾ ਰਹੇ ਹਨ ਆਵਾਜਾਈ ਸਾਧਨ – ਇਸ ਦੇ ਮੱਦੇਨਜ਼ਰ ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ ਫੈਲਣ ਤੋਂ ਰੋਕਣ ਲਈ ਸਾਈਕਲਾਂ ਵਰਗੇ ਗੈਰ-ਮੋਟਰਾਈਜ਼ਡ ਵਾਹਨਾਂ ਨੂੰ ਉਤਸ਼ਾਹਿਤ ਕਰਨ ਅਤੇ ਮੁੜ-ਸੁਰਜੀਤ ਕਰਨ। ਮੰਤਰਾਲੇ ਨੇ ਦੁਨੀਆ ਦੇ ਉਨ੍ਹਾਂ ਸ਼ਹਿਰਾਂ ਦੀ ਉਦਾਹਰਨ ਦਿੱਤੀ ਹੈ , ਜਿਨ੍ਹਾਂ ਨੇ ਕੋਵਿਡ-19 ਸੰਕਟ ਦੇ ਮੱਦੇਨਜ਼ਰ ਗੈਰ-ਮੋਟਰਾਈਜ਼ਡ ਆਵਾਜਾਈ ਸਾਧਨਾਂ ਨੂੰ ਉਤਸ਼ਾਹਿਤ ਕੀਤਾ ਹੈ ।ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਸਾਈਕਲ ਸਵਾਰਾਂ ਲਈ ਸਰਕਾਰ ਨੇ 65 ਕਿਲੋਮੀਟਰ ਦੀ ਨਵੀਂ ਸਾਈਕਲ ਲੇਨ ਬਣਾਈ ਹੈ ਅਤੇ ਆਕਲੈਂਡ ਨੇ ਮੋਟਰ ਵਾਹਨਾਂ ਲਈ 10 ਪ੍ਰਤੀਸ਼ਤ ਸੜਕਾਂ ਨੂੰ ਬੰਦ ਕਰ ਦਿੱਤਾ ਹੈ।ਇਸ ਤੋਂ ਇਲਾਵਾ, ਕੋਲੰਬੀਆ ਦੇ ਬੋਗਟ ਵਿਖੇ 76 ਕਿਲੋਮੀਟਰ ਸਾਈਕਲਿੰਗ ਲੇਨਾਂ ਦਾ ਨਿਰਮਾਣ ਰਾਤ ਭਰ ਵਿੱਚ ਕੀਤਾ ਗਿਆ ਸੀ। ਇਸੇ ਤਰ੍ਹਾਂ ਨੂੰ ਰਾਜਾਂ ਅਤੇ ਮੈਟਰੋ ਰੇਲ ਕੰਪਨੀਆਂ ਨੂੰ ਸਲਾਹ ਦਿੰਦਿਆਂ ਮੰਤਰਾਲੇ ਨੇ ਭਾਰਤ ਭਰ ਵਿੱਚ ਗੈਰ-ਮੋਟਰਾਈਜ਼ਡ ਟਰਾਂਸਪੋਰਟ ਸਿਸਟਮ ਨੂੰ ਉਤਸ਼ਾਹਿਤ ਅਤੇ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਸਲਾਹਕਾਰ ਕਹਿੰਦਾ ਹੈ, “ਕਿਉਂਕਿ ਜ਼ਿਆਦਾਤਰ ਸ਼ਹਿਰੀ ਯਾਤਰਾਵਾਂ ਪੰਜ ਕਿਲੋਮੀਟਰ ਤੋਂ ਘੱਟ ਹਨ, ਇਸ ਲਈ ਗੈਰ-ਮੋਟਰਾਈਜ਼ਡ ਟਰਾਂਸਪੋਰਟਾਂ ਨੂੰ ਦੇਸ਼ ਵਿੱਚ ਪੈਦਾ ਹੋਈ ਕੋਵਿਡ-19 ਸਥਿਤੀ ਵਿੱਚ ਲਾਗੂ ਕਰਨ ਦਾ ਸਹੀ ਮੌਕਾ ਹੈ। ਇਸ ਨੂੰ ਘੱਟ ਲਾਗਤ, ਘੱਟ ਮਨੁੱਖੀ ਸਰੋਤਾਂ ਦੀ ਲੋੜ ਹੁੰਦੀ ਹੈ, ਇਸ ਨੂੰ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਹ ਵਾਤਾਵਰਣ ਦੇ ਅਨੁਕੂਲ ਵੀ ਹੈ। ‘
ਪੁਰਾਤਨ ਆਵਾਜਾਈ ਵੱਲ ਨਜ਼ਰ – ਜਨਤਕ ਆਵਾਜਾਈ ਪ੍ਰਣਾਲੀਆਂ ਵਿੱਚ ਹਲਾਤਾਂ ਮੁਤਾਬਿਕ ਸੁਧਾਰ ਲਈ ਮੰਤਰਾਲੇ ਨੇ ਤਿੰਨ-ਪੱਖੀ ਰਣਨੀਤੀ ਦਾ ਸੁਝਾਅ ਵੀ ਦਿੱਤਾ ਹੈ ਜਿਸ ਵਿੱਚ ਛੇ ਮਹੀਨੇ ਤੋਂ ਤਿੰਨ ਸਾਲ ਦੇ ਸਮੇ ਵਿੱਚ ਇਨ੍ਹਾਂ ਨੂੰ ਲਾਗੂ ਕਰਨ ਦੀ ਨੀਤੀ ਬਣਾਈ ਜਾਵੇ | ਇਸ ਵਿੱਚ ਕਿਹਾ ਗਿਆ ਹੈ ਕਿ ਯਾਤਰੀਆਂ ਦੇ ਵਿਸ਼ਵਾਸ ਨਾਲ ਜਨਤਕ ਆਵਾਜਾਈ ਮੁੜ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਮੰਤਰਾਲੇ ਨੇ ਕਿਹਾ ਕਿ ਜਨਤਕ ਆਵਾਜਾਈ ਰਾਹੀਂ ਲਾਗ ਦੇ ਫੈਲਣ ਨੂੰ ਰੋਕਣਾ ਜ਼ਰੂਰੀ ਹੈ। ਇਸ ਦੇ ਲਈ ਸਵੱਛਤਾ, ਰੋਕਥਾਮ ਅਤੇ ਸਮਾਜਿਕ ਦੂਰੀ ਦੇ ਉਪਾਅ ਅਪਣਾਉਣੇ ਚਾਹੀਦੇ ਹਨ। ਮੰਤਰਾਲੇ ਨੇ ਕਿਹਾ,ਜਨਤਕ ਆਵਾਜਾਈ ਤੋਂ ਇਲਾਵਾ “ਭੀਮ, ਫੋਨ ਪੇ, ਗੂਗਲ ਪੇ, ਪੇਟੀਐਮ ਅਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਵਰਗੇ ਟੱਚਲੈੱਸ ਸਿਸਟਮ ਜਨਤਕ ਪ੍ਰਣਾਲੀਆਂ ਦੇ ਸੰਚਾਲਨ ਵਿੱਚ ਮਨੁੱਖੀ ਸੰਪਰਕ ਨੂੰ ਘੱਟ ਕਰਨ ਵਿੱਚ ਹੋਰ ਵੀ ਮਦਦਗਾਰ ਸਾਬਤ ਹੋਣਗੇ |
ਜੇ ਦੁਨੀਆਂ ਜਨਤਕ ਪ੍ਣਾਲੀ ਨੂੰ ਅਪਣਾਉਦੀ ਹੈ,ਤਾਂ ਸਾਈਕਲ ਦੀ ਮੰਗ ਵੱਧ ਜਾਵੇਗੀ, ਕਿਉਂਕਿ ਸਾਈਕਲ ਹੀ ਇਕੱਲੇ ਵਿਅਕਤੀ ਵਾਸਤੇ ਸਭ ਤੋਂ ਸੁਰੱਖਿਅਤ ਸਾਧਨ ਹੈ |