ਭਾਰਤ–ਅਮਰੀਕਾ ਵਪਾਰ ਸਮਝੌਤਾ: ਵਾਸ਼ਿੰਗਟਨ ਵਿੱਚ ਤਿੰਨ ਦਿਨਾਂ ਅਹਿਮ ਗੱਲਬਾਤ ਸ਼ੁਰੂ

ਨਿਊਜ਼ ਪੰਜਾਬ

20 ਅਪ੍ਰੈਲ 2026

ਭਾਰਤ ਤੇ ਅਮਰੀਕਾ ਵਿਚ ਦੋ-ਪੱਖੀ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਨੂੰ ਲੈ ਕੇ ਤਿੰਨ ਦਿਨਾਂ ਗੱਲਬਾਤ ਅੱਜ ਵਾਸ਼ਿੰਗਟਨ ਵਿਚ ਸ਼ੁਰੂ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਇਸ ਗੱਲਬਾਤ ਵਿਚ ਭਾਰਤ ਵੱਲੋਂ ਇਕ ਦਰਜਨ ਦੇ ਕਰੀਬ ਅਧਿਕਾਰੀ ਹਿੱਸਾ ਲੈਣਗੇ।

ਅਮਰੀਕਾ ਵਿੱਚ ਬਦਲਦੇ ਟੈਰਿਫ ਦ੍ਰਿਸ਼ ਦੋਵਾਂ ਧਿਰਾਂ ਨੂੰ ਸਮਝੌਤੇ ਦੇ ਢਾਂਚੇ ‘ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਸਕਦੇ ਹਨ, ਜਿਸਦੀ ਰੂਪਰੇਖਾ 7 ਫਰਵਰੀ ਨੂੰ ਜਾਰੀ ਕੀਤੀ ਗਈ ਸੀ। ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਵੱਲੋਂ ਕਈ ਦੇਸ਼ਾਂ ‘ਤੇ ਲਗਾਏ ਗਏ ਵਪਾਰਕ ਟੈਰਿਫ ਖਿਲਾਫ ਫੈਸਲਾ ਸੁਣਾਇਆ ਸੀ। ਇਸ ਦੇ ਬਾਅਦ ਟਰੰਪ ਪ੍ਰਸ਼ਾਸਨ ਨੇ 24 ਫਰਵਰੀ ਤੋਂ ਸਾਰੇ ਦੇਸ਼ਾਂ ‘ਤੇ 150 ਦਿਨਾਂ ਲਈ 10 ਫੀਸਦੀ ਟੈਰਿਫ ਲਗਾਇਆ ਸੀ। ਭਾਰਤੀ ਵਫ਼ਦ ਦੀ ਅਗਵਾਈ ਦਰਪਨ ਜੈਨ (ਵਣਜ ਮੰਤਰਾਲੇ ਵਿੱਚ ਵਧੀਕ ਸਕੱਤਰ) ਕਰ ਰਹੇ ਹਨ। ਟੀਮ ਵਿੱਚ ਕਸਟਮ ਅਤੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀ ਵੀ ਸ਼ਾਮਲ ਹਨ।

ਦੱਸ ਦੇਈਏ ਕਿ ਪਿਛਲੇ ਵਿੱਤੀ ਸਾਲ 2025-26 ਦੌਰਾਨ ਅਮਰੀਕਾ ਨੂੰ ਭਾਰਤ ਦਾ ਨਿਰਯਾਤ 0.92 ਫੀਸਦ ਦੇ ਮਾਮੂਲੀ ਵਾਧੇ ਦੇ ਨਾਲ 87.3 ਅਰਬ ਡਾਲਰ ਰਿਹਾ ਹੈ ਜਦੋਂ ਕਿ ਅਮਰੀਕਾ ਤੋਂ ਆਯਾਤ 15.95 ਫੀਸਦ ਵਧ ਕੇ 52.9 ਅਰਬ ਡਾਲਰ ਰਿਹਾ ਹੈ।