ਅਜਨਾਲਾ ਦੇ ਪਿੰਡ ਅਵਾਣ ਦੀ ਅਨਾਜ ਮੰਡੀ ‘ਚ ਆੜਤੀਆਂ ਵਿਚਾਲੇ ਝਗੜਾ, ਇੱਕ ਦੀ ਮੌਤ

ਨਿਊਜ਼ ਪੰਜਾਬ

17 ਅਪ੍ਰੈਲ 2026

ਹਲਕਾ ਅਜਨਾਲਾ ਦੇ ਪਿੰਡ ਅਵਾਣ ਦੀ ਵੱਡੀ ਅਨਾਜ ਮੰਡੀ ਵਿੱਚ ਸ਼ੈਡ ਹੇਠਾਂ ਫੜ੍ਹ ਲਗਾਉਣ ਨੂੰ ਲੈ ਕੇ ਆੜਤੀਆਂ ਦੀਆਂ ਦੋ ਧਿਰਾਂ ਵਿਚਾਲੇ ਭਿਆਨਕ ਝਗੜਾ ਹੋ ਗਿਆ, ਜਿਸ ਦੌਰਾਨ ਦਲਬੀਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਪ੍ਰਗਟ ਸਿੰਘ, ਜਸਪਾਲ ਸਿੰਘ ਅਤੇ ਹੋਰਨਾਂ ‘ਤੇ ਕੁੱਟਮਾਰ ਕਰਕੇ ਕਤਲ ਕਰਨ ਦੇ ਦੋਸ਼ ਲਗਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਰਮਦਾਸ ਦੇ ਮੁਖੀ ਅਰਜਨ ਕੁਮਾਰ ਮੁਤਾਬਕ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।