ਨਿਊਜ਼ ਪੰਜਾਬ
15 ਅਪ੍ਰੈਲ 2026
Central Board of Secondary Education (ਸੀਬੀਐਸਈ) ਵੱਲੋਂ ਅੱਜ ਜਮਾਤ 10ਵੀਂ ਦਾ ਨਤੀਜਾ 2026 ਐਲਾਨ ਦਿੱਤਾ ਗਿਆ ਹੈ। ਇਸ ਸਾਲ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਲੱਖਾਂ ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ results.cbse.nic.in, cbseresults.nic.in, digilocker.gov.in ਅਤੇ results.gov.in ਵਰਗੀਆਂ ਹੋਰ ਸਰਕਾਰੀ ਵੈੱਬਸਾਈਟਾਂ ਰਾਹੀਂ ਵੀ ਆਪਣਾ ਨਤੀਜਾ ਆਸਾਨੀ ਨਾਲ ਦੇਖ ਸਕਦੇ ਹਨ। ਬੋਰਡ ਵੱਲੋਂ ਨਤੀਜਾ ਜਾਰੀ ਹੋਣ ਨਾਲ ਹੀ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
