ਨਿਊਜ਼ ਪੰਜਾਬ
13 ਅਪ੍ਰੈਲ 2026
ਚੰਡੀਗੜ ਵਿੱਚ ਇੱਕ ਵਾਰ ਫਿਰ ਬੰਬ ਧਮਕੀ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ, ਵਿਦੇਸ਼ ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਨੂੰ ਖੇਤਰੀ ਪਾਸਪੋਰਟ ਦਫ਼ਤਰ (RPO) ਸਮੇਤ ਸ਼ਹਿਰ ਦੇ ਕਈ ਥਾਵਾਂ ‘ਤੇ ਬੰਬ ਧਮਾਕਿਆਂ ਦੀ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ।
ਸ਼ੁਰੂਆਤੀ ਜਾਣਕਾਰੀ ਮੁਤਾਬਕ, ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ 14 ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਵੱਖ-ਵੱਖ ਥਾਵਾਂ ‘ਤੇ ਲਗਾਏ ਗਏ ਹਨ ਅਤੇ ਦੁਪਹਿਰ ਕਰੀਬ 1:15 ਵਜੇ ਧਮਾਕੇ ਹੋ ਸਕਦੇ ਹਨ। ਇਸ ਤੋਂ ਇਲਾਵਾ, ਈਮੇਲ ਵਿੱਚ ਇੱਕ ਖਾਸ ਧਾਰਮਿਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਵੀ ਕੀਤੀ ਗਈ ਹੈ, ਜਿਸ ਕਾਰਨ ਮਾਮਲਾ ਹੋਰ ਸੰਵੇਦਨਸ਼ੀਲ ਹੋ ਗਿਆ ਹੈ।
ਧਮਕੀ ਭਰੀ ਇਹ ਈਮੇਲ ਸੋਮਵਾਰ ਸਵੇਰੇ ਇੱਕ ਅਣਪਛਾਤੇ ਆਈਡੀ ਤੋਂ ਭੇਜੀ ਗਈ। ਭੇਜਣ ਵਾਲੇ ਨੇ ਆਪਣੇ ਆਪ ਨੂੰ “ਆਜ਼ਾਦ ਦ੍ਰਾਵਿੜ ਨਾਡੂ” ਨਾਲ ਜੁੜਿਆ ਦੱਸਿਆ ਹੈ, ਹਾਲਾਂਕਿ ਇਸ ਦਾਅਵੇ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ।
ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਹੋਈ?
ਪੁਲਿਸ ਅਤੇ ਬੰਬ ਨਿਰੋਧਕ ਦਸਤਿਆਂ ਨੂੰ ਤੁਰੰਤ ਅਲਰਟ ਕੀਤਾ ਗਿਆ
ਸੰਵੇਦਨਸ਼ੀਲ ਇਲਾਕਿਆਂ ਵਿੱਚ ਚੈਕਿੰਗ ਵਧਾਈ ਗਈ
ਸਰਕਾਰੀ ਦਫ਼ਤਰਾਂ ‘ਚ ਸੁਰੱਖਿਆ ਕੜੀ ਕੀਤੀ ਗਈ
ਸ਼ੱਕੀ ਵਸਤੂਆਂ ਦੀ ਤਲਾਸ਼ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ
