ਨਿਊਜ਼ ਪੰਜਾਬ
12 ਅਪ੍ਰੈਲ 2026
ਨਕੋਦਰ ਦੇ ਨੌਜਵਾਨ ਅਸ਼ੋਕ ਕੁਮਾਰ ਨਾਲ ਵਿਦੇਸ਼ ਜਾਣ ਦੇ ਸੁਪਨੇ ਡਰਾਉਣੇ ਸੱਚ ਵਿੱਚ ਬਦਲ ਗਏ, ਜਦੋਂ ਜਲੰਧਰ ਦੇ ਇੱਕ ਜਾਲਸਾਜ ਟਰੈਵਲ ਏਜੰਟ ਨੇ ਉੱਚੀ ਤਨਖਾਹ ਦਾ ਲਾਲਚ ਦੇ ਕੇ ਉਸਨੂੰ ਰਸ਼ੀਆ ਭੇਜ ਦਿੱਤਾ। ਉੱਥੇ ਨਾ ਤਨਖਾਹ ਮਿਲੀ, ਨਾ ਕਾਨੂੰਨੀ ਦਸਤਾਵੇਜ਼, ਸਗੋਂ ਪੁਲਿਸ ਗ੍ਰਿਫਤਾਰੀ ਅਤੇ 19 ਦਿਨ ਦੀ ਜੇਲ੍ਹ ਵੀ ਭੁਗਤਣੀ ਪਈ। ਅਖ਼ੀਰਕਾਰ Sant Balbir Singh Seechewal ਦੀ ਦਖ਼ਲਅੰਦਾਜ਼ੀ ਨਾਲ ਉਹ ਸਮੇਤ ਹੋਰ ਦੋ ਪੰਜਾਬੀ ਨੌਜਵਾਨ ਸੁਰੱਖਿਅਤ ਵਾਪਸ ਭਾਰਤ ਪਹੁੰਚੇ। ਇਹ ਘਟਨਾ ਨੌਜਵਾਨਾਂ ਲਈ ਵੱਡੀ ਚੇਤਾਵਨੀ ਹੈ ਕਿ ਟਰੈਵਲ ਏਜੰਟਾਂ ਦੇ ਝਾਂਸੇ ‘ਚ ਆ ਕੇ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣਾ ਭਾਰੀ ਪੈ ਸਕਦਾ ਹੈ।
