ਨਿਊਜ਼ ਪੰਜਾਬ
12 ਅਪ੍ਰੈਲ 2026
ਭਾਰਤੀ ਸੰਗੀਤ ਜਗਤ ਲਈ ਵੱਡਾ ਝਟਕਾ ਹੈ ਕਿਉਂਕਿ ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਸ਼ਨੀਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਛਾਤੀ ਦੀ ਇਨਫੈਕਸ਼ਨ ਕਾਰਨ ਦਾਖਲ ਕਰਵਾਇਆ ਗਿਆ ਸੀ, ਪਰ ਐਤਵਾਰ ਨੂੰ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਉਹ ਸਦੀਵੀ ਵਿਛੋੜਾ ਦੇ ਗਈਆਂ। ਉਨ੍ਹਾਂ ਦੇ ਪੁੱਤਰ ਆਨੰਦ ਭੌਂਸਲੇ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਅੰਤਿਮ ਸੰਸਕਾਰ ਸੋਮਵਾਰ ਸ਼ਾਮ 4 ਵਜੇ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ ਅਤੇ ਸਿਆਸੀ ਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਦੁੱਖ ਪ੍ਰਗਟ ਕਰ ਰਹੀਆਂ ਹਨ।
ਕੇਂਦਰੀ ਮੰਤਰੀ Piyush Goyal ਨੇ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਆਸ਼ਾ ਜੀ ਦੀ ਆਵਾਜ਼ ਸਿਰਫ਼ ਸੰਗੀਤ ਨਹੀਂ, ਸਗੋਂ ਭਾਵਨਾਵਾਂ ਦਾ ਅਟੁੱਟ ਰਿਸ਼ਤਾ ਸੀ ਜੋ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰਹੇਗਾ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਪਦਮ ਵਿਭੂਸ਼ਣ, ਦਾਦਾ ਸਾਹਿਬ ਫਾਲਕੇ ਅਵਾਰਡ ਸਮੇਤ ਕਈ ਸਨਮਾਨ ਹਾਸਲ ਕੀਤੇ ਅਤੇ ਭਾਰਤੀ ਸੰਗੀਤ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ।
