ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 2026: ਸੁਜੀਤ ਤੇ ਅਭਿਮਨਿਊ ਦੇ ਸੋਨ ਨਾਲ ਭਾਰਤ ਦੀ ਚਮਕ

ਨਿਊਜ਼ ਪੰਜਾਬ

12 ਅਪ੍ਰੈਲ 2026

ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 2026 ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੁਜੀਤ ਅਤੇ ਅਭਿਮਨਿਊ ਦੇ ਸੋਨ ਤਗਮਿਆਂ ਨਾਲ ਆਪਣੀ ਪੋਜ਼ੀਸ਼ਨ ਮਜ਼ਬੂਤ ਕੀਤੀ। ਸੁਜੀਤ ਨੇ 65 ਕਿਲੋਗ੍ਰਾਮ ਅਤੇ ਅਭਿਮਨਿਊ ਨੇ 70 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਵਿੱਚ ਜਿੱਤ ਦਰਜ ਕਰਕੇ ਦੇਸ਼ ਦਾ ਮਾਣ ਵਧਾਇਆ, ਜਦਕਿ ਅੰਕੁਸ਼ ਨੇ ਕਾਂਸੀ ਹਾਸਲ ਕੀਤਾ। ਕੁੱਲ ਮਿਲਾ ਕੇ ਭਾਰਤ ਦੇ ਖਾਤੇ ਵਿੱਚ ਦੋ ਸੋਨ, ਚਾਰ ਚਾਂਦੀ ਅਤੇ ਅੱਠ ਕਾਂਸੀ ਦੇ ਤਗਮੇ ਹੋ ਚੁੱਕੇ ਹਨ ਅਤੇ ਆਖਰੀ ਦਿਨ ਹੋਰ ਸੋਨ ਦੀ ਉਮੀਦ ਬਣੀ ਹੋਈ ਹੈ।