ਆਸ਼ਾ ਭੋਂਸਲੇ ਹਸਪਤਾਲ ਵਿੱਚ ਦਾਖਲ, ਸਿਹਤ ਖਰਾਬ ਹੋਣ ਨਾਲ ਪ੍ਰਸ਼ੰਸਕ ਚਿੰਤਿਤ

ਨਿਊਜ਼ ਪੰਜਾਬ

12 ਅਪ੍ਰੈਲ 2026

ਪ੍ਰਸਿੱਧ ਗਾਇਕਾ ਆਸ਼ਾ ਆਸ਼ਾ ਭੋਂਸਲੇ ਨੂੰ ਛਾਤੀ ਵਿੱਚ ਇਨਫੈਕਸ਼ਨ ਅਤੇ ਜ਼ਿਆਦਾ ਥਕਾਵਟ ਕਾਰਨ Breach Candy Hospital ਵਿੱਚ 11 ਅਪ੍ਰੈਲ ਨੂੰ ਦਾਖਲ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ 92 ਸਾਲਾ ਗਾਇਕਾ ਇਸ ਵੇਲੇ ਐਮਰਜੈਂਸੀ ਮੈਡੀਕਲ ਯੂਨਿਟ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਦੀ ਅਚਾਨਕ ਵਿਗੜੀ ਸਿਹਤ ਦੀ ਖ਼ਬਰ ਨਾਲ ਪ੍ਰਸ਼ੰਸਕਾਂ ਅਤੇ ਫਿਲਮ ਇੰਡਸਟਰੀ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।

Anupam Kher, Neil Nitin Mukesh ਅਤੇ Sanjay Kapoor ਸਮੇਤ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆਵਾਂ ਕੀਤੀਆਂ ਹਨ। ਹਾਲਾਂਕਿ ਸ਼ੁਰੂਆਤੀ ਰਿਪੋਰਟਾਂ ਵਿੱਚ ਦਿਲ ਦੇ ਦੌਰੇ ਦੀ ਗੱਲ ਕਹੀ ਗਈ ਸੀ, ਪਰ ਪਰਿਵਾਰ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਥਕਾਵਟ ਤੇ ਛਾਤੀ ਦੀ ਲਾਗ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ।