ਨਿਊਜ਼ ਪੰਜਾਬ
10 ਅਪ੍ਰੈਲ 2026
ਪੰਜਾਬ ਸਰਕਾਰ ਗੈਂਗਸਟਰਾਂ ਅਤੇ ਨਸ਼ਿਆਂ ਖਿਲਾਫ ਆਪਣੀ ਮੁਹਿੰਮ ਨੂੰ ਤੇਜ਼ ਕਰਦੀ ਨਜ਼ਰ ਆ ਰਹੀ ਹੈ। ਇਸੇ ਤਹਿਤ ਸਰਕਾਰ ਵੱਲੋਂ ਮੋਸਟ ਵਾਂਟੇਡ ਗੈਂਗਸਟਰਾਂ ਦੀਆਂ ਤਸਵੀਰਾਂ ਸਮੇਤ ਇੱਕ ਵਿਸ਼ੇਸ਼ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਲੋਕਾਂ ਨੂੰ ਪੁਖਤਾ ਅਤੇ ਭਰੋਸੇਯੋਗ ਸੂਚਨਾ ਦੇਣ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ।

ਪੋਸਟਰ ‘ਚ ਦਰਜ ਹੈ ਕਿ ਗ੍ਰਿਫਤਾਰੀ ਵਿੱਚ ਮਦਦ ਕਰਨ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ। ਇਸ ਸੂਚੀ ਵਿੱਚ ਪ੍ਰਸਿੱਧ ਗੈਂਗਸਟਰ Goldy Brar ਸਮੇਤ ਕਈ ਹੋਰ ਵੱਡੇ ਨਾਂ ਸ਼ਾਮਲ ਹਨ, ਜਿਸ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਲਖਵੀਰ ਸਿੰਘ, ਹਰਵਿੰਦਰ ਸਿੰਘ ਸੰਧੂ ਅਤੇ ਸਤਬੀਰ ਸਿੰਘ ਵਰਗੇ ਗੈਂਗਸਟਰਾਂ ਦੇ ਨਾਂ ਵੀ ਪੋਸਟਰ ਵਿੱਚ ਸ਼ਾਮਲ ਹਨ। “ਗੈਂਗਸਟਰ ਮੁਕਤ ਪੰਜਾਬ, ਤੁਹਾਡੀ ਜਾਣਕਾਰੀ ਸਾਡੀ ਕਾਰਵਾਈ” ਦੇ ਨਾਅਰੇ ਨਾਲ ਜਾਰੀ ਇਸ ਪੋਸਟਰ ਰਾਹੀਂ ਲੋਕਾਂ ਨੂੰ ਕਾਨੂੰਨ-ਵਿਵਸਥਾ ਬਹਾਲ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।
