ਨਿਊਜ਼ ਪੰਜਾਬ
10 ਅਪ੍ਰੈਲ 2026
ਲਖਨਊ ਸੁਪਰ ਜਾਇੰਟਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਰੋਮਾਂਚਕ ਮੁਕਾਬਲੇ ਵਿੱਚ 3 ਵਿਕਟਾਂ ਨਾਲ ਹਰਾ ਕੇ ਆਈਪੀਐਲ 2026 ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। Indian Premier League 2026 ਦੇ ਇਸ ਮੈਚ ਵਿੱਚ ਲਖਨਊ ਨੇ 182 ਦੌੜਾਂ ਦਾ ਟੀਚਾ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਮੈਚ ਦਾ ਹੀਰੋ ਮੁਕੁਲ ਚੌਧਰੀ ਰਿਹਾ, ਜਿਸਨੇ 27 ਗੇਂਦਾਂ ‘ਤੇ ਅਜੇਤੂ 54 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਆਖਰੀ 18 ਗੇਂਦਾਂ ‘ਚ 43 ਦੌੜਾਂ ਦੀ ਮੁਸ਼ਕਲ ਲੋੜ ਦੇ ਬਾਵਜੂਦ ਉਸਨੇ ਸ਼ਾਨਦਾਰ ਹਿੰਮਤ ਦਿਖਾਈ ਅਤੇ ਛੱਕਾ ਮਾਰ ਕੇ ਮੈਚ ਬਰਾਬਰ ਕੀਤਾ, ਫਿਰ ਅਗਲੀ ਗੇਂਦ ‘ਤੇ ਦੌੜ ਪੂਰੀ ਕਰਕੇ ਟੀਮ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ, ਕੋਲਕਾਤਾ ਨੇ 20 ਓਵਰਾਂ ਵਿੱਚ 4 ਵਿਕਟਾਂ ‘ਤੇ 181 ਦੌੜਾਂ ਬਣਾਈਆਂ ਸਨ। ਪਰ ਲਖਨਊ ਦੀ ਟੀਮ ਨੇ ਦਬਾਅ ਹੇਠ ਸ਼ਾਨਦਾਰ ਚੇਜ਼ ਕਰਕੇ ਮੈਚ ਆਪਣੇ ਨਾਮ ਕੀਤਾ। ਮੁਕੁਲ ਚੌਧਰੀ ਨੂੰ ਉਸਦੀ ਲਾਜਵਾਬ ਪਾਰੀ ਲਈ ਪਲੇਅਰ ਆਫ਼ ਦ ਮੈਚ ਵੀ ਚੁਣਿਆ ਗਿਆ।
