ਨਿਊਜ਼ ਪੰਜਾਬ
9 ਅਪ੍ਰੈਲ 2026
ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਦਿਹਾਤੀ, ਗੁਰਦਾਸਪੁਰ ਅਤੇ SSOC-ਅੰਮ੍ਰਿਤਸਰ ਦੀ ਸਾਂਝੀ ਕਾਰਵਾਈ ਦੌਰਾਨ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ISI-ਪ੍ਰਯੋਜਿਤ BKI ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਅਨੁਸਾਰ, ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ 5 ਹੈਂਡ ਗ੍ਰਨੇਡ, 2 ਡੈਟੋਨੇਟਰ, ਕੋਡਰ-ਡੀਕੋਡਰ ਵਾਲਾ PTT ਟਾਈਮਰ, 9 ਵੋਲਟ ਬੈਟਰੀ, ਲਗਭਗ 1 ਕਿਲੋ ਉੱਚ ਵਿਸਫੋਟਕ ਸਮੱਗਰੀ ਅਤੇ ਵਾਕੀ-ਟਾਕੀ ਨਾਲ ਸੰਬੰਧਤ ਸਾਜ਼ੋ-ਸਾਮਾਨ ਬਰਾਮਦ ਹੋਇਆ ਹੈ, ਜੋ ਵੱਡੇ ਹਮਲਿਆਂ ਦੀ ਤਿਆਰੀ ਵੱਲ ਇਸ਼ਾਰਾ ਕਰਦਾ ਹੈ। ਇਸ ਮਾਮਲੇ ਵਿੱਚ ਥਾਣਾ ਕਲਾਨੌਰ, ਗੁਰਦਾਸਪੁਰ ਵਿੱਚ Explosive Act ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਨੈਟਵਰਕਾਂ ਦੇ ਲਿੰਕ ਖੰਗਾਲਣ ਲਈ ਜਾਂਚ ਜਾਰੀ ਹੈ, ਜਦਕਿ ਪੰਜਾਬ ਪੁਲਿਸ ਨੇ ਸੂਬੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ।
