ਯੂਟੀਊਬ ਨੇ SGPC ਤੋਂ ਬਾਅਦ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਦਾ ਚੈਨਲ ਵੀ ਬੰਦ ਕੀਤਾ

ਨਿਊਜ਼ ਪੰਜਾਬ

24 ਨਵੰਬਰ 2025

ਯੂਟੀਊਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੂਟੀਊਬ ਚੈਨਲ ਬੰਦ ਕਰਨ ਤੋਂ ਬਾਅਦ ਹੁਣ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਹਰਪਾਲ ਸਿੰਘ ਦਾ ਯੂਟੀਊਬ ਚੈਨਲ ਵੀ ਬੰਦ ਕਰ ਦਿੱਤਾ ਗਿਆ ਹੈ। ਯੂਟੀਊਬ ਵੱਲੋਂ ਆਪਣਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਅਸੀਂ ਸਮਝਦੇ ਹਾਂ ਕਿ ਤੁਹਾਡੀ ਵੀਡੀਓ ਸਾਡੀ VIOLENT CRIMINAL ORGANIZATIONS POLICY ਦੀ ਪਾਲਣਾ ਨਹੀਂ ਕਰਦੀ ਕੋਈ ਵੀ ਕੰਟੈਂਟ ਜੋ ਹਿੰਸਕ ਅੱਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ ਯੂਟੀਊਬ ‘ਤੇ ਮਨਜ਼ੂਰ ਨਹੀਂ।