IPL 12th-ਅੱਜ ਸ਼ਾਮ ਕੋਲਕਾਤਾ ਅਤੇ ਪੰਜਾਬ ਵਿਚਾਲੇ ਈਡਨ ਗਾਰਡਨ ‘ਚ ਰੋਮਾਂਚਕ ਮੁਕਾਬਲੇ ਦੀ ਉਮੀਦ

ਨਿਊਜ਼ ਪੰਜਾਬ

6 ਅਪ੍ਰੈਲ 2026

ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ ਵਿਚਕਾਰ ਆਈਪੀਐਲ 2026 ਦਾ 12ਵਾਂ ਮੁਕਾਬਲਾ ਅੱਜ ਕੋਲਕਾਤਾ ਦੇ Eden Gardens ਮੈਦਾਨ ਵਿੱਚ ਖੇਡਿਆ ਜਾਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਜਦਕਿ ਟਾਸ 7:00 ਵਜੇ ਹੋਵੇਗਾ।

ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਦੀ ਇਹ ਤੀਜੀ ਟੱਕਰ ਹੈ, ਜਿੱਥੇ ਕੋਲਕਾਤਾ ਹਾਲੇ ਤੱਕ ਆਪਣੇ ਦੋਵੇਂ ਮੈਚ ਹਾਰ ਚੁੱਕੀ ਹੈ, ਉੱਥੇ ਹੀ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਦੋਵੇਂ ਸ਼ੁਰੂਆਤੀ ਮੈਚ ਜਿੱਤੇ ਹਨ। ਆਮਨੇ-ਸਾਮਨੇ ਦੇ ਰਿਕਾਰਡ ਵਿੱਚ ਕੋਲਕਾਤਾ ਦਾ ਪੱਲਾ ਭਾਰੀ ਹੈ, ਕਿਉਂਕਿ 35 ਮੁਕਾਬਲਿਆਂ ਵਿੱਚੋਂ 21 ਜਿੱਤਾਂ ਉਸਦੇ ਨਾਂ ਹਨ, ਜਦਕਿ ਪੰਜਾਬ ਨੇ 13 ਮੈਚ ਜਿੱਤੇ ਹਨ। ਦੋਵੇਂ ਟੀਮਾਂ ਈਡਨ ਗਾਰਡਨ ਵਿੱਚ 14 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਕੋਲਕਾਤਾ ਨੇ ਆਪਣੇ ਘਰੇਲੂ ਮੈਦਾਨ ‘ਤੇ ਨੌਂ ਮੈਚ ਜਿੱਤੇ ਹਨ, ਜਦੋਂ ਕਿ ਪੰਜਾਬ ਨੇ ਚਾਰ ਜਿੱਤੇ ਹਨ। ਇੱਕ ਮੈਚ ਡਰਾਅ ਵਿੱਚ ਖਤਮ ਹੋਇਆ।