ਬਠਿੰਡਾ ‘ਚ CM ਮਾਨ ਦਾ ਵੱਡਾ ਐਕਸ਼ਨ: ਨਸ਼ੇ ਦੇ ਮਾਮਲੇ ‘ਚ ਕੋਟਸ਼ਮੀਰ ਚੌਕੀ ਦੇ ਸਾਰੇ ਮੁਲਾਜ਼ਮ ਬਦਲੇ

ਨਿਊਜ਼ ਪੰਜਾਬ

6 ਅਪ੍ਰੈਲ 2026

ਐਤਵਾਰ ਨੂੰ Bathinda ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ Bhagwant Mann ਨੇ ਨਸ਼ੇ ਦੇ ਮਾਮਲੇ ‘ਤੇ ਸਖ਼ਤ ਰੁਖ ਅਪਣਾਇਆ। ਪਿੰਡ ਗੁਲਾਬਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦੀ ਗੰਭੀਰ ਸ਼ਿਕਾਇਤ ਸਾਹਮਣੇ ਆਉਣ ‘ਤੇ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਕੋਟਸ਼ਮੀਰ ਚੌਕੀ ਦੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਬਦਲਣ ਦੇ ਹੁਕਮ ਜਾਰੀ ਕਰ ਦਿੱਤੇ।

ਡੀਆਈਜੀ ਬਠਿੰਡਾ ਰੇਂਜ ਵੱਲੋਂ ਵੀ ਪੁਸ਼ਟੀ ਕੀਤੀ ਗਈ ਕਿ ਸੰਬੰਧਤ ਥਾਣੇ ਦੇ ਸਟਾਫ ਨੂੰ ਮਾਨਸਾ ਸ਼ਿਫਟ ਕਰਕੇ ਨਵੇਂ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਅਤੇ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਪਹਿਲਾਂ ਕਾਰਵਾਈ ਕਿਉਂ ਨਹੀਂ ਹੋਈ। ਪਿੰਡ ਦੇ ਸਰਪੰਚ ਵੱਲੋਂ ਵੀ ਦੱਸਿਆ ਗਿਆ ਕਿ ਕਈ ਵਾਰ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਨਸ਼ੇ ‘ਤੇ ਰੋਕ ਨਹੀਂ ਲੱਗੀ, ਜਿਸ ਕਾਰਨ ਲੋਕਾਂ ਵਿੱਚ ਗੁੱਸਾ ਅਤੇ ਚਿੰਤਾ ਵਧ ਰਹੀ ਸੀ।