ਦੇਸ਼ ਭਰ ਦੇ ਟੋਲ ਪਲਾਜ਼ਿਆਂ ‘ਤੇ ਨਕਦ ਬੰਦ: 10 ਅਪ੍ਰੈਲ ਤੋਂ FASTag ਤੇ UPI ਨਾਲ ਹੀ ਭੁਗਤਾਨ ਲਾਜ਼ਮੀ

ਨਿਊਜ਼ ਪੰਜਾਬ

5 ਅਪ੍ਰੈਲ 2026

National Highways Authority of India (NHAI) ਵੱਲੋਂ ਦੇਸ਼ ਦੇ ਸਾਰੇ ਰਾਸ਼ਟਰੀ ਹਾਈਵੇਅ ਟੋਲ ਪਲਾਜ਼ਿਆਂ ‘ਤੇ ਵੱਡਾ ਬਦਲਾਅ ਲਿਆਂਦਾ ਗਿਆ ਹੈ, ਜਿਸ ਤਹਿਤ 10 ਅਪ੍ਰੈਲ ਤੋਂ ਨਕਦ ਟੋਲ ਭੁਗਤਾਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਹੁਣ ਯਾਤਰੀਆਂ ਨੂੰ FASTag ਜਾਂ UPI ਵਰਗੇ ਡਿਜੀਟਲ ਤਰੀਕਿਆਂ ਰਾਹੀਂ ਹੀ ਟੋਲ ਦੇਣਾ ਪਵੇਗਾ, ਜਿਸ ਨਾਲ ਲੰਬੀਆਂ ਕਤਾਰਾਂ ਅਤੇ ਝਗੜਿਆਂ ‘ਚ ਕਮੀ ਆਉਣ ਦੀ ਉਮੀਦ ਹੈ। ਨਵੇਂ ਨਿਯਮਾਂ ਅਨੁਸਾਰ ਆਈਡੀ ਕਾਰਡ ਦਿਖਾ ਕੇ ਛੋਟ ਨਹੀਂ ਮਿਲੇਗੀ ਅਤੇ ਯੋਗ ਵਿਅਕਤੀਆਂ ਲਈ ‘Exempted FASTag’ ਲਾਜ਼ਮੀ ਹੋਵੇਗਾ, ਜਦਕਿ ਪ੍ਰਾਈਵੇਟ ਵਾਹਨਾਂ ਲਈ 3,075 ਰੁਪਏ ਦਾ ਸਾਲਾਨਾ ਪਾਸ ਵੀ ਜਾਰੀ ਕੀਤਾ ਜਾਵੇਗਾ। FASTag ਨਾ ਹੋਣ ਦੀ ਸਥਿਤੀ ਵਿੱਚ UPI ਰਾਹੀਂ 1.25 ਗੁਣਾ ਵੱਧ ਟੋਲ ਦੇਣਾ ਪਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨੇ ਸਮੇਤ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਇਹ ਕਦਮ ਦੇਸ਼ ਵਿੱਚ ਪੂਰੀ ਤਰ੍ਹਾਂ ਡਿਜੀਟਲ ਅਤੇ ‘ਫ੍ਰੀ-ਫਲੋ’ ਟੋਲਿੰਗ ਸਿਸਟਮ ਵੱਲ ਇੱਕ ਵੱਡੀ ਪਹਿਲ ਮੰਨੀ ਜਾ ਰਹੀ ਹੈ।