ਨਿਊਜ਼ ਪੰਜਾਬ
5 ਅਪ੍ਰੈਲ 2026
ਅਸਾਮ ਵਿੱਚ ਗੈਸ ਦੀ ਕਿੱਲਤ ਦੇ ਦਰਮਿਆਨ ਮੁੱਖ ਮੰਤਰੀ Himanta Biswa Sarma ਨੇ ਜਨਤਾ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਰੋਂਗਾਲੀ ਬੀਹੂ ਅਤੇ ਦੁਰਗਾ ਪੂਜਾ ਦੇ ਮੌਕੇ ‘ਤੇ ਹਰ ਪਰਿਵਾਰ ਨੂੰ ਇੱਕ-ਇੱਕ ਮੁਫ਼ਤ ਐਲਪੀਜੀ ਸਿਲੰਡਰ ਦਿੱਤਾ ਜਾਵੇਗਾ। ਚਰਾਈਦੇਵ ਜ਼ਿਲ੍ਹੇ ਵਿੱਚ ਚੋਣ ਰੈਲੀ ਦੌਰਾਨ ਕੀਤੇ ਇਸ ਐਲਾਨ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਵਿਰੋਧੀ ਧਿਰ, ਖਾਸ ਕਰਕੇ ਕਾਂਗਰਸ, ਨੇ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਦੇ ਹੋਏ ਚੋਣ ਕਮਿਸ਼ਨ ਦੀ ਭੂਮਿਕਾ ‘ਤੇ ਸਵਾਲ ਖੜੇ ਕੀਤੇ ਹਨ। 9 ਅਪ੍ਰੈਲ ਨੂੰ ਵੋਟਿੰਗ ਅਤੇ 4 ਮਈ ਨੂੰ ਨਤੀਜੇ ਆਉਣ ਵਾਲੀਆਂ ਅਸਾਮ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਐਲਾਨ ਸਿਆਸੀ ਮਾਹੌਲ ਨੂੰ ਹੋਰ ਗਰਮਾ ਰਿਹਾ ਹੈ।
