ਮੋਗਾ ਵਿੱਚ ਥਾਣਾ ਇੰਚਾਰਜਾਂ ਦੇ ਫੇਰਬਦਲ, ਚਾਰ ਥਾਣਿਆਂ ਵਿੱਚ ਨਵੇਂ ਮੁਖੀ ਨਿਯੁਕਤ

ਨਿਊਜ਼ ਪੰਜਾਬ

2 ਅਪ੍ਰੈਲ 2026

ਪੰਜਾਬ ਪੁਲਿਸ ਵੱਲੋਂ ਮੋਗਾ ਜ਼ਿਲ੍ਹੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਥਾਣਾ ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਦੇ ਹੁਕਮਾਂ ਅਨੁਸਾਰ ਚਾਰ ਥਾਣਿਆਂ ਵਿੱਚ ਨਵੇਂ ਮੁਖੀ ਤਾਇਨਾਤ ਕੀਤੇ ਗਏ ਹਨ। ਜਨਕ ਰਾਜ ਨੂੰ ਕੋਟ ਈਸੇ ਖਾਂ ਤੋਂ ਬਾਘਾ ਪੁਰਾਣਾ, ਭਲਵਿੰਦਰ ਸਿੰਘ ਨੂੰ ਫਤਿਹਗੜ੍ਹ ਪੰਜਤੂਰ, ਸੁਨੀਤਾ ਰਾਣੀ ਨੂੰ ਕੋਟ ਈਸੇ ਖਾਂ ਅਤੇ ਮੰਗਲ ਸਿੰਘ ਨੂੰ ਸਮਾਲਸਰ ਦਾ ਮੁੱਖ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਸਾਰੇ ਅਧਿਕਾਰੀਆਂ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਪੁਲਿਸ ਮੁਖੀ ਨੇ ਨਵੇਂ ਇੰਚਾਰਜਾਂ ਨੂੰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਅਤੇ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਹਨ।