ਨਿਊਜ਼ ਪੰਜਾਬ
27 ਮਾਰਚ 2026
LPG ਗੈਸ ਦੀ ਸਪਲਾਈ ਨੂੰ ਲੈ ਕੇ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ‘ਜੰਗ ਵਸੰਤ’ ਨਾਂ ਦਾ ਜਹਾਜ਼ Kandla Port ‘ਤੇ ਸਫਲਤਾਪੂਰਵਕ ਪਹੁੰਚ ਗਿਆ ਹੈ, ਜੋ Strait of Hormuz ਰਾਹੀਂ ਗੁਜਰਾਤ ਤੱਕ ਆਇਆ। ਇਸ ਜਹਾਜ਼ ਵਿੱਚ 42 ਹਜ਼ਾਰ ਮੈਟਰਿਕ ਟਨ ਤੋਂ ਵੱਧ LPG ਗੈਸ ਲਿਆਂਦੀ ਗਈ ਹੈ, ਜਿਸਨੂੰ ਮਿਡ-ਸੀ ਟਰਾਂਸਫਰ ਰਾਹੀਂ ਜਲਦੀ ਉਤਾਰਿਆ ਜਾ ਰਿਹਾ ਹੈ, ਤਾਂ ਜੋ ਸਪਲਾਈ ਤੁਰੰਤ ਸ਼ੁਰੂ ਕੀਤੀ ਜਾ ਸਕੇ। ਇਹ ਖੇਪ ਉਸ ਸਮੇਂ ਪਹੁੰਚੀ ਹੈ ਜਦੋਂ ਦੁਨੀਆ ਭਰ ਵਿੱਚ ਊਰਜਾ ਸਪਲਾਈ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।
ਇਸ ਨਾਲ ਦੇਸ਼ ਵਿੱਚ LPG ਦੀ ਉਪਲਬਧਤਾ ਹੋਰ ਮਜ਼ਬੂਤ ਹੋਵੇਗੀ ਅਤੇ ਘਰੇਲੂ ਗੈਸ ਸਪਲਾਈ ਨੂੰ ਸਥਿਰ ਰੱਖਣ ਵਿੱਚ ਵੱਡੀ ਮਦਦ ਮਿਲੇਗੀ। ਖਾਸ ਗੱਲ ਇਹ ਹੈ ਕਿ ਈਰਾਨ ਵੱਲੋਂ ਕੁਝ ਹੀ ਦੇਸ਼ਾਂ ਨੂੰ ਹਾਰਮੁਜ਼ ਰਾਹੀਂ ਜਹਾਜ਼ ਲੰਘਾਉਣ ਦੀ ਆਗਿਆ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ।
