ਮੱਧ ਪ੍ਰਦੇਸ਼ ਵਿੱਚ ਵੱਡਾ ਹਾਦਸਾ, ਵਿਆਹ ਤੋਂ ਵਾਪਸ ਆ ਰਹੀ ਈਕੋ ਕਾਰ ‘ਤੇ ਪਲਟਿਆ ਸੀਮਿੰਟ ਨਾਲ ਭਰਿਆ ਟਰੱਕ, 9 ਦੀ ਮੌਤ,2 ਗੰਭੀਰ ਜ਼ਖ਼ਮੀ 

ਨਿਊਜ਼ ਪੰਜਾਬ

4 ਜੂਨ 2025

ਮੱਧ ਪ੍ਰਦੇਸ਼ ਦੇ ਝਾਬੂਆ ਦੇ ਮੇਘਨਗਰ ਇਲਾਕੇ ਵਿੱਚ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਰਾਜਸਥਾਨ ਤੋਂ ਸੀਮੈਂਟ ਲੈ ਕੇ ਜਾ ਰਿਹਾ ਇੱਕ ਟਰੱਕ ਮਾਰੂਤੀ ਈਕੋ ਵੈਨ ਉੱਤੇ ਪਲਟ ਗਿਆ।ਵੈਨ ਵਿੱਚ ਸਵਾਰ 11 ਲੋਕਾਂ ਵਿੱਚੋਂ 9 ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।ਇਹ ਹਾਦਸਾ ਰਾਤ 3 ਤੋਂ 4 ਵਜੇ ਦੇ ਕਰੀਬ ਵਾਪਰਿਆ।

ਝਾਬੂਆ ਦੇ ਪੁਲਿਸ ਸੁਪਰਡੈਂਟ ਪਦਮਵਿਲੋਚਨ ਸ਼ੁਕਲਾ ਨੇ ਕਿਹਾ, “ਟਰੱਕ ਮੇਘਨਗਰ ਤਹਿਸੀਲ ਖੇਤਰ ਦੇ ਅਧੀਨ ਸੰਜੇਲੀ ਰੇਲਵੇ ਕਰਾਸਿੰਗ ਦੇ ਨੇੜੇ ਇੱਕ ਅਸਥਾਈ ਸੜਕ ਤੋਂ ਨਿਰਮਾਣ ਅਧੀਨ ਰੇਲ ਓਵਰ-ਬ੍ਰਿਜ (ਆਰਓਬੀ) ਨੂੰ ਪਾਰ ਕਰ ਰਿਹਾ ਸੀ ਜਦੋਂ ਇਸਦਾ ਸੰਤੁਲਨ ਵਿਗੜ ਗਿਆ ਅਤੇ ਇੱਕ ਵੈਨ ‘ਤੇ ਪਲਟ ਗਿਆ। ਇਹ ਹਾਦਸਾ ਜ਼ਿਲ੍ਹੇ ਦੇ ਮੇਘਨਗਰ ਵਿੱਚ ਵਾਪਰਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।