ਨਿਊਜ਼ ਪੰਜਾਬ
18 ਮਾਰਚ 2026
ਸਰਕਾਰ ਨੇ ਪੈਨ ਕਾਰਡ ਨਾਲ ਸਬੰਧਤ ਨਿਯਮਾਂ ਵਿੱਚ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਜੋ 1 ਅਪ੍ਰੈਲ 2026 ਤੋਂ ਲਾਗੂ ਹੋਵੇਗਾ। ਨਵੇਂ ਨਿਯਮਾਂ ਅਨੁਸਾਰ, ਹੁਣ ਪੈਨ ਕਾਰਡ ਲਈ ਅਰਜ਼ੀ ਦੇਣ ਸਮੇਂ ਸਿਰਫ਼ ਆਧਾਰ ਕਾਰਡ ਦੀ ਹੀ ਲੋੜ ਹੋਵੇਗੀ ਅਤੇ ਵੱਖ-ਵੱਖ ਪਛਾਣ ਪੱਤਰ, ਪਤੇ ਜਾਂ ਜਨਮ ਮਿਤੀ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਰਹੇਗੀ। ਇਸ ਨਾਲ ਅਰਜ਼ੀ ਪ੍ਰਕਿਰਿਆ ਹੋਰ ਸੌਖੀ ਅਤੇ ਤੇਜ਼ ਬਣੇਗੀ। ਸਰਕਾਰ ਦਾ ਮਕਸਦ ਪੈਨ ਸਿਸਟਮ ਨੂੰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣਾ ਹੈ, ਤਾਂ ਜੋ ਜਾਅਲੀ ਪੈਨ ਕਾਰਡ ਅਤੇ ਇੱਕ ਹੀ ਵਿਅਕਤੀ ਦੇ ਨਾਮ ‘ਤੇ ਕਈ ਪੈਨ ਜਾਰੀ ਹੋਣ ਦੀ ਸਮੱਸਿਆ ਨੂੰ ਰੋਕਿਆ ਜਾ ਸਕੇ। ਇਹ ਨਵਾਂ ਪ੍ਰਣਾਲੀ ਖਾਸ ਕਰਕੇ ਨਵੇਂ ਅਰਜ਼ੀਦਾਰਾਂ ਲਈ ਲਾਭਦਾਇਕ ਹੋਵੇਗੀ, ਹਾਲਾਂਕਿ ਜਿਨ੍ਹਾਂ ਕੋਲ ਆਧਾਰ ਨਹੀਂ ਹੈ, ਉਹਨਾਂ ਲਈ ਪਹਿਲਾਂ ਆਧਾਰ ਬਣਵਾਉਣਾ ਲਾਜ਼ਮੀ ਹੋਵੇਗਾ।
