ਇਜ਼ਰਾਈਲੀ ਹਮਲੇ ’ਚ ਈਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਅਤੇ ਪੁੱਤਰ ਦੀ ਮੌਤ, ਤੇਲ ਅਵੀਵ ’ਤੇ ਵੱਡਾ ਮਿਜ਼ਾਈਲ ਜਵਾਬ

ਨਿਊਜ਼ ਪੰਜਾਬ

18 ਮਾਰਚ 2026

ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਦੇ 19ਵੇਂ ਦਿਨ ਤਣਾਅ ਹੋਰ ਵੀ ਵੱਧ ਗਿਆ ਹੈ। ਈਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਅਤੇ ਉਨ੍ਹਾਂ ਦੇ ਪੁੱਤਰ ਦੀ ਇਜ਼ਰਾਈਲੀ ਹਮਲੇ ਵਿੱਚ ਮੌਤ ਹੋਣ ਦੀ ਪੁਸ਼ਟੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਵੱਲੋਂ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਈਰਾਨ ਨੇ ਤਿੱਖਾ ਜਵਾਬ ਦਿੰਦਿਆਂ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿੱਚ 100 ਤੋਂ ਵੱਧ ਥਾਵਾਂ ’ਤੇ ਮਿਜ਼ਾਈਲ ਹਮਲੇ ਕੀਤੇ, ਜਿਨ੍ਹਾਂ ਨੂੰ ਲਾਰੀਜਾਨੀ, ਉਨ੍ਹਾਂ ਦੇ ਪੁੱਤਰ ਅਤੇ ਬਾਸੀਜ ਕਮਾਂਡਰ ਘੋਲਮਰੇਜ਼ਾ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਦੱਸਿਆ ਗਿਆ। ਈਰਾਨ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਦੀ ਮਜ਼ਬੂਤ ਰੱਖਿਆ ਪ੍ਰਣਾਲੀ ਵੀ ਇਨ੍ਹਾਂ ਹਮਲਿਆਂ ਨੂੰ ਪੂਰੀ ਤਰ੍ਹਾਂ ਰੋਕਣ ਵਿੱਚ ਅਸਫਲ ਰਹੀ, ਜਦਕਿ ਇਜ਼ਰਾਈਲ ਮੁਤਾਬਕ ਮਿਜ਼ਾਈਲ ਦੇ ਮਲਬੇ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ।