18 ਸਾਲ ਪੁਰਾਣੇ ਚੋਣੀ ਹਮਲੇ ਮਾਮਲੇ ‘ਚ ਸਾਬਕਾ ਵਿਧਾਇਕ ਜੱਸੀ ਖੰਗੂੜਾ ਦੋਸ਼ੀ ਕਰਾਰ

ਨਿਊਜ਼ ਪੰਜਾਬ

17 ਮਾਰਚ 2026

ਲੁਧਿਆਣਾ ਦੀ ਵਧੀਕ ਸੈਸ਼ਨ ਜੱਜ ਬਰਿੰਦਰ ਸਿੰਘ ਰੋਮਾਨਾ ਦੀ ਅਦਾਲਤ ਨੇ 2008 ਦੀਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਹੋਏ ਕੁੱਟਮਾਰ ਮਾਮਲੇ ਵਿੱਚ ਸਾਬਕਾ ਵਿਧਾਇਕ ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ ਅਤੇ ਗੁਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ-ਦੋ ਸਾਲ ਦੀ ਕੈਦ ਤੇ 3,000-3,000 ਰੁਪਏ ਜੁਰਮਾਨਾ ਸੁਣਾਇਆ। ਅਦਾਲਤ ਨੇ ਹੋਰ 11 ਮੁਲਜ਼ਮਾਂ ਦੀ ਬਰੀ ਹੋਣ ਦੀ ਸਜ਼ਾ ਬਰਕਰਾਰ ਰੱਖੀ ਅਤੇ ਦੋਸ਼ੀਆਂ ਨੂੰ ਸਜ਼ਾ ਤੋਂ ਬਾਅਦ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ। ਇਹ ਕੇਸ 12 ਮਈ 2008 ਨੂੰ ਦਰਜ ਹੋਇਆ ਸੀ, ਜਦੋਂ ਪ੍ਰੀਜ਼ਾਈਡਿੰਗ ਅਫ਼ਸਰ ਫਕੀਰ ਸਿੰਘ ‘ਤੇ ਬੈਲਟ ਬਾਕਸ ਜਮ੍ਹਾ ਕਰਵਾਉਣ ਦੌਰਾਨ ਹਮਲਾ ਹੋਣ ਦਾ ਦੋਸ਼ ਲਗਾਇਆ ਗਿਆ ਸੀ।