ਇਰਾਨ – ਅਮਰੀਕਾ ਇਜ਼ਰਾਇਲ ਜੰਗ ਦਾ ਸੇਕ ਵਿਸ਼ਵ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ, ਇੰਡੀਆ ਵਿੱਚ ਅੱਜ ਤੋਂ ਐਲ ਪੀ ਜ਼ੀ ਗੈਂਸ ਸਿਲੈਂਡਰਾਂ ਦੀ ਕੀਮਤ ਵਿੱਚ ਭਾਰੀ ਵਾਧਾ ਹੋਣ ਦੀ ਸੂਚਨਾ ਹੈ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਸ਼ਨੀਵਾਰ, 7 ਮਾਰਚ ਤੋਂ ਵਧਾ ਦਿੱਤੀਆਂ ਗਈਆਂ ਹਨ।
ਦੇਸ਼ ਭਰ ਵਿੱਚ 14.2 ਕਿਲੋਗ੍ਰਾਮ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 60 ਰੁਪਏ ਵਧ ਗਈ ਹੈ। ਇਸੇ ਤਰ੍ਹਾਂ, 19 ਕਿਲੋਗ੍ਰਾਮ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ ਵੀ ਅੱਜ ਤੋਂ 115 ਰੁਪਏ ਵਧਾਈ ਗਈ ਹੈ।
