ਉਦਯੋਗ – ਸ਼ਨੀਵਾਰ ਅਤੇ ਐਤਵਾਰ ਲਈ ਦੁਕਾਨਾਂ ਅਤੇ ਫੈਕਟਰੀ ਵਰਕਰਾਂ ਨੂੰ ਕੌਣ ਜਾਰੀ ਕਰੇਗਾ ਪਾਸ – ਪੜ੍ਹੋ ਸਰਕਾਰੀ ਹਦਾਇਤਾਂ

ਨਿਊਜ਼ ਪੰਜਾਬ

ਲੁਧਿਆਣਾ ,12 ਜੂਨ  – ਕਲ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਲਈ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਬਿਆਨ ਵਿੱਚ  ਪੰਜਾਬ ਵਿੱਚ ਉਦਯੋਗ ਚਲਾਉਣ ਤੇ ਕੋਈ ਰੋਕ ਨਹੀਂ ਲਾਈ ਗਈ ਅਤੇ  ਉਦਯੋਗ ਆਮ ਦਿਨਾਂ ਵਾਂਗ ਚਲਦੇ ਰਹਿਣਗੇ ਨੂੰ ਧਿਆਨ ਵਿਚ ਰੱਖਦਿਆਂ ਜਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਦੁਕਾਨਾਂ / ਫੈਕਟਰੀਆਂ ਵਿਚ ਕੰਮ ਕਰਨ ਵਾਲੇ ਵਰਕਰਾਂ ਨੂੰ ਦੁਕਾਨਾਂ / ਫੈਕਟਰੀ ਵਲੋਂ ਜਾਰੀ ਸ਼ਨਾਖਤੀ ਕਾਰਡ ਨੂੰ ਹੀ ਆਉਣ – ਜਾਣ ਲਈ ਪਾਸ ਸਮਝਿਆ ਜਾਵੇਗਾ 
                                               ਪ੍ਰੰਤੂ ਫੈਕਟਰੀ ਮਾਲਕਾਂ ਜਾਂ ਪ੍ਰਬੰਧਕਾਂ  ਨੂੰ  ਆਉਣ ਜਾਣ ਵਾਸਤੇ ‘ ਕੋਆ ਐਪ ‘ ਤੋਂ ਈ-ਪਾਸ ਲੈਣੇ ਪੈਣਗੇ ਪ੍ਰੰਤੂ ਆਮ ਲੋਕਾਂ ਲਈ ਇਨ੍ਹਾਂ ਦਿਨਾਂ ਵਿੱਚ ਘਰੋਂ ਬਾਹਰ ਆਉਣ ਦੀ ਇਜ਼ਾਜ਼ਤ ਨਹੀਂ ਹੋਵੇਗੀ , ਜਰੂਰੀ ਕਾਰਨਾਂ ਕਾਰਨ ਘਰੋਂ ਬਾਹਰ ਆਉਣ ਲਈ ਉਹ ਵੀ  ‘ ਕੋਆ ਐਪ ‘ ਤੇ ਕਾਰਨ ਦੱਸ ਕੇ ਈ- ਪਾਸ ਡਾਊਨਲੋਡ ਕਰ ਸਕਦੇ ਹਨ |
ਦੁਕਾਨਾਂ ਬਾਰੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਹਾਲੇ ਤੱਕ ਸਾਰੀਆਂ ਦੁਕਾਨਾਂ ਖੋਲਣ ਦੇ ਕੋਈ ਹੁਕਮ ਪ੍ਰਾਪਤ ਨਹੀਂ ਹੋਏ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਰਫ ਜਰੂਰੀ ਵਸਤੂਆਂ ਨਾਲ ਸਬੰਧਿਤ ਦੁਕਾਨਾਂ ਮੈਡੀਕਲ ਸਟੋਰ , ਦੁੱਧ ਸਪਲਾਈ ਵਰਗੀਆਂ ਪਹਿਲਾ ਜਾਰੀ ਕੀਤੀ ਲਿਸਟ ਅਨੁਸਾਰ ਖੁਲ ਸਕਦੀਆਂ ਹਨ |
ਦੁਕਾਨਾਂਅਤੇ ਫੈਕਟਰੀਆਂ ਨੂੰ ਸੁਰਖਿਆ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ | ਪਾਸ ਜਾ ਸ਼ਨਾਖਤੀ ਕਾਰਡ ਨਾਲ ਆਉਣ ਵਾਲੇ ਵਰਕਰਾਂ ਨੂੰ ਮਾਸਕ ਪਾ ਕੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ