ਅਰਬ ਦੇਸ਼ਾਂ ਵਿਚਾਲੇ ਤਣਾਅ ਦੇ ਮੱਦੇਨਜ਼ਰ ਆਬੂ ਧਾਬੀ ਦਾ ਬੀ.ਏ.ਪੀ.ਐਸ. ਹਿੰਦੂ ਮੰਦਰ 9 ਮਾਰਚ ਤੱਕ ਸੈਲਾਨੀਆਂ ਲਈ ਬੰਦ

ਨਿਊਜ਼ ਪੰਜਾਬ

2 ਮਾਰਚ 2026

ਅਰਬ ਦੇਸ਼ਾਂ ਵਿਚਾਲੇ ਵੱਧ ਰਹੇ ਤਣਾਅ ਅਤੇ ਜੰਗੀ ਹਾਲਾਤਾਂ ਨੂੰ ਦੇਖਦੇ ਹੋਏ ਬੀ.ਏ.ਪੀ.ਐਸ. ਹਿੰਦੂ ਮੰਦਰ ਨੇ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ ਹੈ। ਮੰਦਰ ਪ੍ਰਬੰਧਕਾਂ ਨੇ ਕਿਹਾ ਕਿ ਮੌਜੂਦਾ ਸਥਿਤੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਸਿਫਾਰਸ਼ ਦੇ ਅਨੁਸਾਰ, ਸਾਵਧਾਨੀ ਵਜੋਂ ਮੰਦਰ ਨੂੰ ਸੋਮਵਾਰ 9 ਮਾਰਚ ਤੱਕ ਸੈਲਾਨੀਆਂ ਲਈ ਅਸਥਾਈ ਤੌਰ ‘ਤੇ ਬੰਦ ਰੱਖਿਆ ਜਾਵੇਗਾ।

 

ਇਸ ਦੌਰਾਨ ਮੰਦਰ ਦੇ ਅੰਦਰ ਸਵਾਮੀ ਸ਼ਾਂਤੀ, ਸੁਰੱਖਿਆ ਅਤੇ ਸਾਰੇ ਸੰਸਾਰ ਦੀ ਭਲਾਈ ਲਈ ਨਿਰੰਤਰ ਪ੍ਰਾਰਥਨਾਵਾਂ ਕਰਦੇ ਰਹਿਣਗੇ। ਮੰਦਰ ਪ੍ਰਬੰਧਕਾਂ ਨੇ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਥਿਤੀ ਸਮਾਨ ਹੋਣ ਤੱਕ ਧੀਰਜ ਅਤੇ ਸਹਿਯੋਗ ਬਣਾਈ ਰੱਖਣ।