ਦੁਬਈ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਵਾਪਸ ਲੈ ਕੇ ਆਉਣ ਗੇ ਡਾਕ੍ਟਰ ਓਬਰਾਏ
—ਗੁਰਦੀਪ ਸਿੰਘ
ਲੁਧਿਆਣਾ , 15 ਫਰਵਰੀ – ਦੁਬਈ ਵਿੱਚ ਕਿਰਤ ਕਰਨ ਗਏ ਦੋ ਦਰਜਨ ਤੋਂ ਵੱਧ ਪੰਜਾਬੀ ਨੌਜਵਾਨ ਜੋ ਇਜੇਂਟਾ ਅਤੇ ਕੰਪਨੀਆਂ ਵਲੋਂ ਧੋਖਾ ਦਿਤੇ ਜਾਣ ਕਾਰਨ ਉਥੇ ਫੱਸ ਗਏ ਸੀ ਨੂੰ ਵਾਪਸ ਪੰਜਾਬ ਲਿਆਉਣ ਦਾ ਮਸਲਾ ਹੱਲ ਹੋ ਗਿਆ ਹੈ, 29 ਪੰਜਾਬੀ ਨੌਜਵਾਨ ਪਿੱਛਲੇ ਕਈ ਦਿਨਾਂ ਤੋਂ ਆਰਥਿਕ ਤੰਗੀ ਅਤੇ ਪਾਸਪੋਰਟ ਨਾ ਹੋਣ ਕਾਰਨ ਆਪਣੇ – ਆਪਣੇ ਘਰਾਂ ਨੂੰ ਵਾਪਸ ਨਹੀਂ ਆ ਸਕਦੇ ਸਨ , ਮੁਸ਼ਕਲ ਵਿੱਚ ਫਸੇ ਇਹਨਾਂ ਨੌਜਵਾਨਾਂ ਦੀ ਮੱਦਦ ਲਈ ਦੁਬਈ ਦੇ ਉਘੇ ਸਿੱਖ ਆਗੂ ਅਤੇ ਸਰਬੱਤ ਦਾ ਭਲ਼ਾ ਟਰੱਸਟ ਦੇ ਪ੍ਰਧਾਨ ਸਰਦਾਰ ਐੱਸ. ਪੀ. ਸਿੰਘ ਓਬਰਾਏ ਅੱਗੇ ਆਏ ਹਨ , ਉਹਨਾਂ ਸਾਰੇ ਨੌਜਵਾਨਾਂ ਨੂੰ ਵਾਪਸ ਪੰਜਾਬ ਆਪਣੇ ਖਰਚੇ ਤੇ ਭੇਜਣ ਦਾ ਐਲਾਨ ਕੀਤਾ ਹੈ, ਉਹ ਅੱਜ ਅੱਠ ਨੌਜਵਾਨਾਂ ਨੂੰ ਜਿਹਨਾਂ ਦੇ ਕਾਗਜ – ਪੱਤਰ ਪੂਰੇ ਹੋ ਗਏ ਹਨ ਨੂੰ ਆਪਣੇ ਨਾਲ ਲੈ ਕੇ ਅੱਜ ਹਵਾਈ ਜਹਾਜ ਰਾਹੀ ਮੁਹਾਲੀ ਏਅਰ ਪੋਰਟ ਲਈ ਰਵਾਨਾ ਹੋਣਗੇ | ਬਾਕੀ ਨੌਜਵਾਨਾਂ ਦੇ ਪਾਸਪੋਰਟ ਮਿਲਣ ਤੇ ਉਨ੍ਹਾਂ ਨੂੰ ਵੀ ਵਾਪਸ ਪੰਜਾਬ ਭੇਜ ਦਿੱਤਾ ਜਾਵੇਗਾ |