ਪੰਜਾਬ ਸਰਕਾਰ ਵੱਲੋਂ 11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਠਕ੍ਰਮ ਵੀ ਡੀ.ਡੀ. ਪੰਜਾਬੀ ਚੈਨਲ ਤੋਂ ਸ਼ੁਰੂ ਕਰਨ ਦਾ ਫੈਸਲਾ

ਨਿਊਜ਼ ਪੰਜਾਬ
ਚੰਡੀਗੜ, 11 ਜੂਨ – ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਦੀ ਪੜਾਈ ਦੇ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਨ ਦੇ ਵਾਸਤੇ ਦੂਰਦਰਸ਼ਨ ਦੇ ਪੰਜਾਬੀ ਚੈਨਲ ਤੋਂ ਪਹਿਲਾਂ ਹੀ ਵੱਖ ਵੱਖ ਜਮਾਤਾਂ ਲਈ ਚੱਲ ਰਹੀ ਪੜਾਈ ਵਿੱਚ ਹੋਰ ਵਾਧਾ ਕਰਦੇ ਹੋਏ ਹੁਣ 11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਠਕ੍ਰਮ ਵੀ ਡੀ.ਡੀ. ਪੰਜਾਬੀ ਚੈਨਲ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11ਵੀਂ ਦੀ ਸਾਇੰਸ ਅਤੇ 12ਵੀਂ ਦੀ ਹਿਊਮੈਨਟੀਜ਼ ਦੇ ਪਠਕ੍ਰਮ ਭਲਕੇ 12 ਜੂਨ 2020 ਤੋਂ ਵੀ ਡੀ.ਡੀ. ਪੰਜਾਬੀ ’ਤੇ ਸ਼ੁਰੂ ਕੀਤੇ ਜਾਣਗੇ।
ਗੌਰਤਲਬ ਹੈ ਕਿ ਸਕੂਲ ਸਿੱਖਿਆ ਵਿਭਾਗ ਨੇ ਟੀ.ਵੀਂ ਰਾਹੀਂ ਵਿਦਿਆਰਥੀਆਂ ਨੂੰ ਪੜਾਈ ਕਰਵਾਉਣ ਲਈ 20 ਅਪ੍ਰੈਲ 2020 ਤੋਂ 6ਵੀਂ, 8ਵੀਂ ਅਤੇ 12ਵੀਂ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਵੈਮ ਪ੍ਰਭਾ  ਅਤੇ ਡੀ.ਡੀ. ਪੰਜਾਬੀ ਚੈਨਲ ਰਾਹੀਂ ਤੀਜੀ, ਚੌਥੀ, ਪੰਜਵੀਂ, ਨੌਵੀਂ ਅਤੇ ਦਸਵੀਂਂ ਲਈ ਪਹਿਲਾਂ ਹੀ ਲੈਕਚਰ ਪ੍ਰਸਾਰਿਤ ਕੀਤੇ ਜਾ ਰਹੇ ਹਨ। ਬੁਲਾਰੇ ਅਨੁਸਾਰ ਹੁਣ ਸਕੂਲ ਸਿੱਖਿਆ ਵਿਭਾਗ 11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਠਕ੍ਰਮ ਵੀ ਡੀ.ਡੀ. ਪੰਜਾਬੀ ਚੈਨਲ ’ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਲਾਕ ਡਾਉਨ ਕਾਰਨ ਪੜਾਈ ਵਿੱਚ ਕੋਈ ਮੁਸ਼ਕਲ ਨਾ ਆਵੇ।
——–