ਨਿਊਜ਼ ਪੰਜਾਬ
19 ਫ਼ਰਵਰੀ 2026
ਪਾਕਿਸਤਾਨ ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਦੇ ਸੋਲਜਰ ਬਾਜ਼ਾਰ ਖੇਤਰ ਵਿੱਚ ਇੱਕ ਭਿਆਨਕ ਧਮਾਕੇ ਕਾਰਨ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਹਿੱਸਾ ਢਹਿ ਗਿਆ, ਜਿਸ ਨਾਲ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ। ਮੀਡੀਆ
ਰਿਪੋਰਟਾਂ ਮੁਤਾਬਕ ਧਮਾਕਾ ਸੰਭਵਤ: ਗੈਸ ਲੀਕ ਹੋਣ ਤੋਂ ਬਾਅਦ ਚੰਗਿਆੜੀ ਕਾਰਨ ਵਾਪਰਿਆ। ਇਹ ਹਾਦਸਾ ਗੁਲ ਰਾਣਾ ਕਲੋਨੀ ਵਿੱਚ ਇੱਕ ਰਿਹਾਇਸ਼ ‘ਚ ਬੁੱਧਵਾਰ ਰਾਤ ਵਾਪਰਿਆ। ਮ੍ਰਿਤਕਾਂ ਵਿੱਚ ਚਾਰ ਬੱਚੇ ਅਤੇ ਤਿੰਨ ਔਰਤਾਂ ਵੀ ਸ਼ਾਮਲ ਹਨ। ਜ਼ਖਮੀਆਂ ਅਤੇ ਮ੍ਰਿਤਕਾਂ ਨੂੰ Civil Hospital Karachi ਲਿਜਾਇਆ ਗਿਆ ਹੈ, ਜਦਕਿ ਪੁਲਿਸ ਅਤੇ ਬਚਾਅ ਟੀਮਾਂ ਵੱਲੋਂ ਮੌਕੇ ‘ਤੇ ਖੋਜ ਅਤੇ ਰਾਹਤ ਕਾਰਜ ਜਾਰੀ ਹਨ।
